Luke 10:35 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਗਲੇ ਦਿਨ ਉਸ ਨੇ ਦੋ ਚਾਂਦੀ ਦੇ ਸਿੱਕੇ ਕੱਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸ ਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵੱਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇੱਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋੜ ਦੇਵਾਂਗਾ।’”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਦੂਜੇ ਦਿਨ ਉਸ ਨੇ ਚਾਂਦੀ ਦੇ ਦੋ ਸਿੱਕੇ ਸਰਾਂ ਦੇ ਮਾਲਕ ਨੂੰ ਦਿੱਤੇ ਅਤੇ ਕਿਹਾ, ‘ਇਸ ਆਦਮੀ ਦੀ ਦੇਖ ਭਾਲ ਕਰਨਾ । ਜੇ ਤੇਰਾ ਇਹਨਾਂ ਦੋ ਸਿੱਕਿਆਂ ਤੋਂ ਜ਼ਿਆਦਾ ਖ਼ਰਚ ਆਵੇਗਾ ਤਾਂ ਜਦੋਂ ਮੈਂ ਵਾਪਸ ਆਵਾਂਗਾ, ਤੈਨੂੰ ਉਹ ਵੀ ਦੇ ਦੇਵਾਂਗਾ ।’”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਗਲੇ ਦਿਨ ਉਸਨੇ ਸਰਾਂ ਦੇ ਮਾਲਕ ਨੂੰ ਦੋ ਦੀਨਾਰ ਦਿੱਤੇ ਅਤੇ ਕਿਹਾ, ‘ਇਸ ਵਿਅਕਤੀ ਦੀ ਸੇਵਾ ਕਰਨਾ ਅਤੇ ਇਸ ਤੋਂ ਇਲਾਵਾ ਜੋ ਵੀ ਖਰਚਾ ਹੋਏਗਾ, ਵਾਪਸ ਆਉਣ ਤੇ ਮੈਂ ਇਸ ਦਾ ਭੁਗਤਾਨ ਕਰਾਂਗਾ।’
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਸਵੇਰ ਨੂੰ ਦੋ ਅੱਠਿਆਨੀਆਂ ਕੱਢ ਕੇ ਭਠਿਆਰੇ ਨੂੰ ਦਿੱਤੀਆਂ ਅਤੇ ਆਖਿਆ ਭਈ ਇਹ ਦੀ ਟਹਿਲ ਟਕੋਰ ਕਰਦਾ ਰਹੀਂ, ਅਰ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਾਂ ਮੁੜ ਆਵਾਂ ਤੇਰਾ ਭਰ ਦਿਆਂਗਾ
Punjabi ERV
ਅਗਲੇ ਦਿਨ ਉਸਨੇ ਦੋ ਚਾਂਦੀ ਦੇ ਸਿੱਕੇ ਕਢ੍ਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋਡ਼ ਦੇਵਾਂਗਾ।”‘
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਸਵੇਰ ਨੂੰ ਦੋ ਦੀਨਾਰ ਕੱਢ ਕੇ ਦੇਖਭਾਲ ਕਰਨ ਵਾਲੇ ਨੂੰ ਦਿੱਤੇ ਅਤੇ ਆਖਿਆ ਜੋ ਇਸ ਦੀ ਮਹਰਮ ਪੱਟੀ ਕਰਦਾ ਰਹੀਂ, ਅਤੇ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਦ ਮੁੜ ਆਵਾਂ, ਤੇਰਾ ਭਰ ਦਿਆਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اگلے دیہاڑے دو دینار کڈھ کے بھٹیاری نُوں دِتّے۔ تے آکھیا تُوں ایہدی خبر رکھّیں۔ تے جو کُجھ تیرا ہور لگّے مَیں مُڑ دا ہویا تینُوں دے دیاں گا۔
Punjabi Standard Bible (Punjabi Standard Bible) 2023
ਅਗਲੇ ਦਿਨ ਉਸ ਨੇ ਦੋ ਦੀਨਾਰ ਕੱਢ ਕੇ ਸਰਾਂ ਦੇ ਮਾਲਕ ਨੂੰ ਦਿੱਤੇ ਅਤੇ ਕਿਹਾ, ‘ਇਸ ਦੀ ਦੇਖ-ਭਾਲ ਕਰੀਂ ਅਤੇ ਜੋ ਕੁਝ ਤੇਰਾ ਹੋਰ ਲੱਗੇਗਾ, ਮੈਂ ਵਾਪਸ ਆ ਕੇ ਭਰ ਦਿਆਂਗਾ’।