Luke 10:40 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਮਾਰਥਾ ਨੂੰ ਸਭ ਕੁਝ ਤਿਆਰ ਕਰਨ ਲਈ ਇੰਨਾ ਕੰਮ ਸੀ। ਇਸ ਲਈ ਉਹ ਸਿੱਧੀ ਯਿਸੂ ਕੋਲ ਗਈ ਅਤੇ ਉਸ ਨੂੰ ਪੁੱਛਿਆ, “ਪ੍ਰਭੂ, ਕੀ ਤੁਹਾਨੂੰ ਚਿੰਤਾ ਨਹੀਂ ਕਿ ਮੇਰੀ ਭੈਣ ਇੰਨਾ ਸਾਰਾ ਕੰਮ ਮੇਰੇ ਇੱਕਲਿਆਂ ਕਰਨ ਲਈ ਛੱਡ ਗਈ ਹੈ। ਉਸ ਨੂੰ ਆਖੋ ਕਿ ਮੇਰੀ ਮਦਦ ਕਰੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਮਾਰਥਾ ਸੇਵਾ ਕਰਦੇ ਕਰਦੇ ਘਬਰਾ ਗਈ । ਉਹ ਯਿਸੂ ਕੋਲ ਆਈ । ਉਸ ਨੇ ਕਿਹਾ, “ਪ੍ਰਭੂ ਜੀ, ਤੁਹਾਨੂੰ ਮੇਰਾ ਫ਼ਿਕਰ ਨਹੀਂ ਹੈ? ਮੇਰੀ ਭੈਣ ਨੇ ਸਾਰਾ ਕੰਮ ਕਰਨ ਦੇ ਲਈ ਮੈਨੂੰ ਇਕੱਲੀ ਛੱਡ ਦਿੱਤਾ ਹੈ । ਉਸ ਨੂੰ ਕਹੋ ਕਿ ਉਹ ਮੇਰੀ ਮਦਦ ਕਰੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਮਾਰਥਾ ਵੱਖ-ਵੱਖ ਤਿਆਰੀਆਂ ਵਿੱਚ ਮਗਨ ਰਹੀ। ਉਹ ਯਿਸ਼ੂ ਕੋਲ ਗਈ ਅਤੇ ਉਸ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਹਾਨੂੰ ਇਸ ਗੱਲ ਦੀ ਪਰਵਾਹ ਨਹੀਂ, ਮੇਰੀ ਭੈਣ ਨੇ ਕੰਮ ਦਾ ਸਾਰਾ ਭਾਰ ਮੇਰੇ ਉੱਤੇ ਛੱਡ ਦਿੱਤਾ ਹੈ? ਤੁਸੀਂ ਉਸ ਨੂੰ ਮੇਰੀ ਮਦਦ ਕਰਨ ਲਈ ਕਹੋ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਮਾਰਥਾ ਵੱਡੀ ਟਹਿਲ ਤੋਂ ਘਬਰਾ ਗਈ ਅਤੇ ਉਹ ਦੇ ਕੋਲ ਆਣ ਕੇ ਬੋਲੀ, ਪ੍ਰਭੁ ਜੀ ਤੈਨੂੰ ਕੁਝ ਚਿੰਤਾ ਨਹੀਂ ਜੋ ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਲਈ ਕੱਲੀ ਹੀ ਛੱਡਿਆ ਹੈ? ਸੋ ਉਹ ਨੂੰ ਕਹੁ ਕਿ ਮੇਰੀ ਮੱਦਤ ਕਰੇ
Punjabi ERV
ਪਰ ਮਾਰਥਾ ਨੂੰ ਸਭ ਕੁਝ ਤਿਆਰ ਕਰਨ ਲਈ ਇੰਨਾ ਕੰਮ ਸੀ। ਇਸ ਲਈ ਉਹ ਸਿਧੀ ਯਿਸੂ ਕੋਲ ਗਈ ਅਤੇ ਉਸਨੂੰ ਪੁੱਛਿਆ, “ਪ੍ਰਭੂ, ਕੀ ਤੁਹਾਨੂੰ ਚਿੰਤਾ ਨਹੀਂ ਕਿ ਮੇਰੀ ਭੈਣ ਇੰਨਾ ਸਾਰਾ ਕੰਮ ਮੇਰੇ ਇਕਲਿਆਂ ਕਰਨ ਲਈ ਛੱਡ ਗਈ ਹੈ। ਉਸਨੂੰ ਆਖੋ ਕਿ ਮੇਰੀ ਮਦਦ ਕਰੇ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਮਾਰਥਾ ਸੇਵਾ ਕਰਦੀ-ਕਰਦੀ ਘਬਰਾ ਗਈ ਅਤੇ ਉਸ ਦੇ ਕੋਲ ਆਣ ਕੇ ਕਿਹਾ, ਪ੍ਰਭੂ ਜੀ ਤੁਹਾਨੂੰ ਮੇਰੀ ਕੋਈ ਚਿੰਤਾ ਨਹੀਂ ਜੋ ਮੇਰੀ ਭੈਣ ਸੇਵਾ ਵਿੱਚ ਮੇਰੀ ਸਹਾਇਤਾ ਨਹੀਂ ਕਰਦੀ? ਮੇਰੀ ਸਹਾਇਤਾ ਲਈ ਉਸ ਨੂੰ ਕਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر مرتھا بُہت خِدمت دے سبّب گھابر گئی سی تے سامھنے ہو کے آکھیا اَے خُداوندا تینُوں کُجھ پرواہ نئیں اے۔ پئی میری بھین نے مَینُوں اکلّیاں سیوا کرن لئی چھڈ دِتّا؟ اوہنوں آکھ پئی میری مدد کر کے۔
Punjabi Standard Bible (Punjabi Standard Bible) 2023
ਪਰ ਮਾਰਥਾ ਜ਼ਿਆਦਾ ਟਹਿਲ ਸੇਵਾ ਦੇ ਕਾਰਨ ਪਰੇਸ਼ਾਨ ਹੋ ਗਈ ਅਤੇ ਕੋਲ ਆ ਕੇ ਕਿਹਾ, “ਪ੍ਰਭੂ, ਕੀ ਤੈਨੂੰ ਜ਼ਰਾ ਵੀ ਪਰਵਾਹ ਨਹੀਂ ਕਿ ਮੇਰੀ ਭੈਣ ਨੇ ਮੈਨੂੰ ਸੇਵਾ ਕਰਨ ਲਈ ਇਕੱਲੀ ਛੱਡ ਦਿੱਤਾ ਹੈ? ਉਸ ਨੂੰ ਕਹਿ ਕਿ ਮੇਰੀ ਮਦਦ ਕਰੇ।”