Luke 10:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਘਰ ਵਿੱਚ ਰਹਿਣਾ ਜੋ ਸ਼ਾਂਤੀ ਨੂੰ ਪਿਆਰ ਕਰਦਾ ਹੈ। ਅਤੇ ਉਹ ਜੋ ਖਾਣ-ਪੀਣ ਨੂੰ ਦੇਣ ਉਹੀ ਖਾਣਾ। ਕਿਉਂਕਿ ਇੱਕ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੁੰਦਾ ਹੈ। ਤੁਸੀਂ ਇੱਕ ਘਰ ਛੱਡ ਕੇ ਦੂਜੇ ਘਰ ਨਾ ਜਾਣਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਘਰ ਵਿੱਚ ਠਹਿਰਨਾ, ਜੋ ਕੁਝ ਉਹ ਖਾਣ ਪੀਣ ਲਈ ਦੇਣ ਉਹ ਹੀ ਖਾਣਾ, ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ । ਘਰ ਘਰ ਨਾ ਫਿਰਨਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਉੱਥੇ ਹੀ ਠਹਿਰੋ। ਜੋ ਕੁਝ ਤੁਹਾਨੂੰ ਖਾਣ-ਪੀਣ ਲਈ ਦਿੱਤਾ ਜਾਵੇ ਉਹ ਸਵੀਕਾਰ ਕਰਨਾ ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਇੱਕ ਘਰ ਵਿੱਚੋਂ ਨਿੱਕਲ ਕੇ ਦੂਜੇ ਘਰ ਦੇ ਮਹਿਮਾਨ ਨਾ ਬਣਿਓ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਸੇ ਘਰ ਵਿੱਚ ਟਿਕੋ ਅਰ ਜੋ ਕੁਝ ਓਹ ਦੇਣ, ਖਾਓ ਪੀਓ ਕਿਉ ਜੋ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ। ਘਰ ਘਰ ਨਾ ਫਿਰੋ
Punjabi ERV
ਉਸ ਘਰ ਵਿੱਚ ਰਹਿਣਾ ਜੋ ਸ਼ਾਂਤੀ ਨੂੰ ਪਿਆਰ ਕਰਦਾ ਹੈ। ਅਤੇ ਉਹ ਜੋ ਖਾਣ-ਪੀਣ ਨੂੰ ਦੇਣ ਉਹੀ ਖਾਣਾ। ਕਿਉਂਕਿ ਇੱਕ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੁੰਦਾ ਹੈ। ਤੁਸੀਂ ਇੱਕ ਘਰ ਛੱਡਕੇ ਦੂਜੇ ਘਰ ਨਾ ਜਾਣਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਸੇ ਘਰ ਵਿੱਚ ਠਹਿਰੋ ਅਤੇ ਜੋ ਕੁਝ ਭੋਜਨ ਉਹ ਦੇਣ, ਖਾਓ ਪੀਓ ਕਿਉਂ ਜੋ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਘਰ-ਘਰ ਨਾ ਫਿਰੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوسے گھر وِچ رہو تاں جو کُجھ اوہناں ولّوں مِلے کھاؤ پِیو۔ کیوں جو مزدُوری مزدُور دا حق اے۔ گھر گھر نا پِھرو۔
Punjabi Standard Bible (Punjabi Standard Bible) 2023
ਤੁਸੀਂ ਉਸੇ ਘਰ ਵਿੱਚ ਠਹਿਰੋ ਅਤੇ ਉਨ੍ਹਾਂ ਕੋਲੋਂ ਹੀ ਖਾਓ-ਪੀਓ, ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਤੁਸੀਂ ਘਰ ਘਰ ਨਾ ਜਾਣਾ।