Luke 11:46 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯਿਸੂ ਨੇ ਆਖਿਆ, “ਨੇਮ ਦੇ ਪ੍ਰਚਾਰਕੋ! ਤੁਹਾਡੇ ਤੇ ਲਾਹਨਤ। ਕਿਉਂਕਿ ਤੁਸੀਂ ਲੋਕਾਂ ਤੇ ਇੰਨਾ ਭਾਰ ਪਾਉਂਦੇ ਹੋ, ਜਿਸ ਨੂੰ ਚੁੱਕਣਾ ਉਹ ਬਹੁਤ ਮੁਸ਼ਕਿਲ ਮਹਿਸੂਸ ਕਰਦੇ ਹਨ ਪਰ ਤੁਸੀਂ ਖੁਦ ਇਸ ਨੂੰ ਇੱਕ ਉਂਗਲ ਨਾਲ ਵੀ ਨਹੀਂ ਛੂੰਹਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਨੇ ਆਖਿਆ, “ਵਿਵਸਥਾ ਦੇ ਸਿੱਖਿਅਕੋ, ਤੁਹਾਡੇ ਉੱਤੇ ਵੀ ਹਾਏ! ਤੁਸੀਂ ਲੋਕਾਂ ਉੱਤੇ ਇੰਨਾ ਭਾਰ ਲੱਦ ਦਿੰਦੇ ਹੋ ਕਿ ਉਹਨਾਂ ਲਈ ਉਸ ਨੂੰ ਚੁੱਕਣਾ ਔਖਾ ਹੁੰਦਾ ਹੈ । ਪਰ ਆਪ ਇੱਕ ਉਂਗਲੀ ਵੀ ਉਸ ਭਾਰ ਨੂੰ ਚੁੱਕਣ ਲਈ ਨਹੀਂ ਲਾਉਂਦੇ ਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਿਸ਼ੂ ਨੇ ਸ਼ਾਸਤਰੀਆਂ ਨੂੰ ਜਵਾਬ ਦਿੱਤਾ, “ਲਾਹਨਤ ਹੈ ਤੁਹਾਡੇ ਉੱਤੇ ਕਿਉਂਕਿ ਤੁਸੀਂ ਲੋਕਾਂ ਉੱਤੇ ਨਿਯਮਾਂ ਦਾ ਬੋਝ ਪਾਉਂਦੇ ਹੋ, ਜਿਸ ਨੂੰ ਚੁੱਕਣਾ ਔਖਾ ਹੁੰਦਾ ਹੈ, ਅਤੇ ਤੁਸੀਂ ਆਪ ਉਹਨਾਂ ਦੀ ਮਦਦ ਲਈ ਆਪਣੀ ਉਂਗਲ ਤੱਕ ਨਹੀਂ ਹਿਲਾਉਂਦੇ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਉਹ ਨੇ ਆਖਿਆ, ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਵੀ ਹਾਇ ਹਾਇ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜੇਹੇ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਅਤੇ ਆਪ ਆਪਣੀ ਇੱਕ ਉਂਗਲ ਨਾਲ ਉਨ੍ਹਾਂ ਭਾਰਾਂ ਨੂੰ ਨਹੀਂ ਛੋਹੰਦੇ ਹੋ
Punjabi ERV
ਯਿਸੂ ਨੇ ਆਖਿਆ, “ਨੇਮ ਦੇ ਪ੍ਰਚਾਰਕੋ! ਤੁਹਾਡੇ ਤੇ ਲਾਹਨਤ। ਕਿਉਂਕਿ ਤੁਸੀਂ ਲੋਕਾਂ ਤੇ ਇੰਨਾ ਭਾਰ ਪਾਉਂਦੇ ਹੋ, ਜਿਸਨੂੰ ਚੁੱਕਣਾ ਉਹ ਬਹੁਤ ਮੁਸ਼ਕਿਲ ਮਹਿਸੂਸ ਕਰਦੇ ਹਨ ਪਰ ਤੁਸੀਂ ਖੁਦ ਇਸਨੂੰ ਇੱਕ ਉਂਗਲ ਨਾਲ ਵੀ ਨਹੀਂ ਛੂਂਹਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਸ ਨੇ ਆਖਿਆ, ਉਪਦੇਸ਼ਕਾਂ ਉੱਤੇ ਵੀ ਹਾਏ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜਿਹੇ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਪਰ ਤੁਸੀਂ ਆਪ ਆਪਣੀ ਇੱਕ ਉਂਗਲ ਵੀ ਉਸ ਭਾਰ ਨੂੰ ਚੁੱਕਣ ਵਾਸਤੇ ਨਹੀਂ ਲਾਉਂਦੇ ਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس آکھیا اَے شریعت دے سکھالن والیو! تُہاڈے اُتّے وی افسوس۔ پئی تُسی ایہو جیہے بھار بندیاں اُتّے لَدّ دے اوہ جیہڑے مَساں چُکے جاندے نیں تے آپ اپنی اِک اُنگل نال اوہناں بھاراں نُوں نئیں ہلاؤندے۔
Punjabi Standard Bible (Punjabi Standard Bible) 2023
ਪਰ ਉਸ ਨੇ ਕਿਹਾ, “ਹੇ ਬਿਵਸਥਾ ਦੇ ਸਿਖਾਉਣ ਵਾਲਿਓ, ਤੁਹਾਡੇ ਉੱਤੇ ਵੀ ਹਾਏ! ਕਿਉਂਕਿ ਤੁਸੀਂ ਲੋਕਾਂ ਉੱਤੇ ਅਜਿਹੇ ਭਾਰ ਲੱਦਦੇ ਹੋ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ, ਪਰ ਆਪ ਆਪਣੀ ਇੱਕ ਉਂਗਲ ਨਾਲ ਵੀ ਉਸ ਭਾਰ ਨੂੰ ਨਹੀਂ ਛੂੰਹਦੇ।