Luke 12:18 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਤਦ ਅਮੀਰ ਆਦਮੀ ਨੇ ਕਿਹਾ, ‘ਮੈਂ ਜਾਣਦਾ ਹਾਂ ਮੈਂ ਕੀ ਕਰਾਂਗਾ? ਮੈਂ ਆਪਣੇ ਗੁਦਾਮਾਂ ਨੂੰ ਢਾਹ ਕੇ ਵੱਡੇ ਗੁਦਾਮ ਬਣਾਵਾਂਗਾ ਅਤੇ ਮੈਂ ਆਪਣੀ ਕਣਕ ਤੇ ਹੋਰ ਚੰਗੀਆਂ ਵਸਤਾਂ ਨੂੰ ਉਨ੍ਹਾਂ ਵਿੱਚ ਰੱਖਾਂਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੈਂ ਆਪਣੇ ਅਨਾਜ ਰੱਖਣ ਵਾਲੇ ਗੋਦਾਮਾਂ ਨੂੰ ਢਾਹ ਦੇਵਾਂਗਾ ਅਤੇ ਉਹਨਾਂ ਤੋਂ ਵੀ ਵੱਡੇ ਗੋਦਾਮ ਬਣਾਵਾਂਗਾ । ਫਿਰ ਮੈਂ ਆਪਣਾ ਸਾਰਾ ਅਨਾਜ ਅਤੇ ਮਾਲ ਉਹਨਾਂ ਵਿੱਚ ਰੱਖਾਂਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਫਿਰ ਉਸਨੇ ਕਿਹਾ, ‘ਮੈਂ ਇਹ ਕਰਾਂਗਾ। ਮੈਂ ਆਪਣੇ ਭੜੋਲਿਆਂ ਨੂੰ ਢਾਹ ਦੇਵਾਂਗਾ ਅਤੇ ਵੱਡੇ ਭੰਡਾਰ ਬਣਾਵਾਂਗਾ, ਅਤੇ ਉੱਥੇ ਮੈਂ ਆਪਣੀ ਵਾਧੂ ਫ਼ਸਲ ਨੂੰ ਰੱਖਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਓਸ ਆਖਿਆ, ਮੈਂ ਇਹ ਕਰਾਂਗਾਂ, ਮੈ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਰ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾ ਕਰਾਂਗਾਂ
Punjabi ERV
ਤਦ ਅਮੀਰ ਆਦਮੀ ਨੇ ਕਿਹਾ, ‘ਮੈਂ ਜਾਣਦਾ ਹਾਂ ਮੈਂ ਕੀ ਕਰਾਂਗਾ? ਮੈਂ ਆਪਣੇ ਗੁਦਾਮਾਂ ਨੂੰ ਢਾਹ ਕੇ ਵੱਡੇ ਗੁਦਾਮ ਬਣਾਵਾਂਗਾ ਅਤੇ ਮੈਂ ਆਪਣੀ ਕਣਕ ਤੇ ਹੋਰ ਚੰਗੀਆਂ ਵਸਤਾਂ ਨੂੰ ਉਨ੍ਹਾਂ ਵਿੱਚ ਰੱਖਾਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਹ ਨੇ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਤੇ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾਂ ਕਰਾਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس آکھیا مَیں اینج کراں گا پئی اپنیاں کوٹھِیاں ڈھاواں گا۔ تے وڈّیاں بناواں گا تے اوتھے اپنا سارے دانے تے اپنا مال جمع کراں گا۔
Punjabi Standard Bible (Punjabi Standard Bible) 2023
ਸੋ ਉਸ ਨੇ ਕਿਹਾ, ‘ਮੈਂ ਇਵੇਂ ਕਰਾਂਗਾ ਕਿ ਆਪਣੇ ਕੋਠਿਆਂ ਨੂੰ ਤੋੜ ਕੇ ਵੱਡੇ ਬਣਾਵਾਂਗਾ ਅਤੇ ਆਪਣਾ ਸਾਰਾ ਅਨਾਜ ਅਤੇ ਮਾਲ ਉੱਥੇ ਇਕੱਠਾ ਕਰਾਂਗਾ।