Luke 12:20 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਪਰ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੂੰ ਮਰ ਜਾਵੇਂਗਾ! ਫ਼ਿਰ ਜਿਹੜੀਆਂ ਵਸਤਾਂ ਤੂੰ ਤਿਆਰ ਕੀਤੀਆਂ ਹਨ ਕਿਸ ਦੀਆਂ ਹੋਣਗੀਆਂ?’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਪਰਮੇਸ਼ਰ ਨੇ ਉਸ ਆਦਮੀ ਨੂੰ ਕਿਹਾ, ‘ਹੇ ਮੂਰਖ ਆਦਮੀ! ਅੱਜ ਰਾਤ ਨੂੰ ਹੀ ਤੇਰੀ ਜਾਨ ਤੇਰੇ ਕੋਲੋਂ ਲੈ ਲਈ ਜਾਵੇਗੀ ਤਾਂ ਫਿਰ ਇਹ ਸਭ ਕੁਝ ਜੋ ਤੂੰ ਜੋੜਿਆ ਹੈ, ਕਿਸ ਦਾ ਹੋਵੇਗਾ?’”
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਪਰ ਪਰਮੇਸ਼ਵਰ ਨੇ ਉਸਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੇਰੇ ਪ੍ਰਾਣ ਤੇਰੇ ਤੋਂ ਮੰਗੇ ਜਾਣਗੇ। ਫਿਰ ਜੋ ਤੂੰ ਇਹ ਸੱਭ ਆਪਣੇ ਲਈ ਇਕੱਠਾ ਕੀਤਾ ਹੈ, ਉਹ ਕਿਸ ਦਾ ਹੋਵੇਗਾ?’
Punjabi Bible 2016 - ਪਵਿੱਤਰ ਬਾਈਬਲ O.V.
ਪਰ ਪਰਮੇਸ਼ੁਰ ਨੇ ਉਹ ਨੂੰ ਆਖਿਆ, ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ?
Punjabi ERV
ਪਰ ਪ੍ਰਭੂ ਨੇ ਉਸ ਮਨੁੱਖ ਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੂੰ ਮਰ ਜਾਵੇਂਗਾ! ਫ਼ਿਰ ਜਿਹਡ਼ੀਆਂ ਵਸਤਾਂ ਤੂੰ ਤਿਆਰ ਕੀਤੀਆਂ ਹਨ ਕਿਸ ਦੀਆਂ ਹੋਣਗੀਆਂ?’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਪਰਮੇਸ਼ੁਰ ਨੇ ਉਸ ਨੂੰ ਆਖਿਆ, ਹੇ ਮੂਰਖ, ਜੇਕਰ ਅੱਜ ਰਾਤ ਤੇਰੀ ਜਾਨ ਨਿੱਕਲ ਜਾਵੇ, ਫੇਰ ਜਿਹੜੀਆਂ ਚੀਜ਼ਾਂ ਜੋ ਤੂੰ ਤਿਆਰ ਕੀਤੀਆਂ ਹਨ ਉਹ ਕਿਸ ਦੀਆਂ ਹੋਣਗੀਆਂ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر خُدا اوہنوں آکھیا اَے نادان اَجّو رات نُوں تیری جان تَیتھوں منگی جاندی اے۔ سو جو کُجھ تُوں تیار کِیتا اے۔ اوہ کِدا ہوئے گا؟
Punjabi Standard Bible (Punjabi Standard Bible) 2023
ਪਰ ਪਰਮੇਸ਼ਰ ਨੇ ਉਸ ਨੂੰ ਕਿਹਾ, ‘ਹੇ ਮੂਰਖ, ਅੱਜ ਰਾਤ ਹੀ ਤੇਰੀ ਜਾਨ ਤੇਰੇ ਕੋਲੋਂ ਲੈ ਲਈ ਜਾਵੇਗੀ; ਤਦ ਇਹ ਸਭ ਜੋ ਤੂੰ ਤਿਆਰ ਕੀਤਾ ਹੈ, ਕਿਸ ਦਾ ਹੋਵੇਗਾ’?