Luke 12:27 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਜੰਗਲੀ ਫ਼ੁੱਲਾਂ ਵੱਲ ਵੇਖੋ! ਦੇਖੋ ਉਹ ਕਿਵੇਂ ਵੱਧਦੇ ਹਨ! ਉਹ ਨਾ ਹੀ ਸਖਤ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ, ਤਾਂ ਵੀ ਉਹ ਇੰਨੇ ਵੱਧੀਆ ਦਿਸਦੇ ਹਨ ਕਿ ਸੁਲੇਮਾਨ ਵੀ ਆਪਣੇ ਪੂਰੇ ਤੇਜ ਵਿੱਚ ਇੰਨ੍ਹਾਂ ਵਿੱਚੋਂ ਇੱਕ ਜਿੰਨਾ ਵੀ ਸਜਿਆ ਨਹੀਂ ਹੋਇਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਜੰਗਲੀ ਫੁੱਲਾਂ ਨੂੰ ਦੇਖੋ, ਉਹ ਨਾ ਮਿਹਨਤ ਕਰਦੇ ਹਨ, ਨਾ ਬੁਣਦੇ ਹਨ । ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਭਾਵੇਂ ਬਹੁਤ ਸ਼ਾਨ ਵਾਲਾ ਰਾਜਾ ਸੀ ਪਰ ਫਿਰ ਵੀ ਉਸ ਦੇ ਵਸਤਰ ਉਹਨਾਂ ਫੁੱਲਾਂ ਨਾਲੋਂ ਵੱਧ ਸੁੰਦਰ ਨਹੀਂ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਇਹ ਸੋਚੋ ਕਿ ਜੰਗਲੀ ਫੁੱਲ ਕਿਵੇਂ ਉੱਗਦੇ ਹਨ। ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ। ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਸ਼ਲੋਮੋਨ ਨੇ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਇੱਕ ਵਰਗੇ ਵੀ ਕੱਪੜੇ ਨਹੀਂ ਪਹਿਨੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਸੋਸਨ ਦੇ ਫੁੱਲਾਂ ਵੱਲ ਧਿਆਨ ਕਰੋ ਜੋ ਓਹ ਕਿੱਕੁਰ ਵਧਦੇ ਹਨ । ਓਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਲੇਮਾਨ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ
Punjabi ERV
ਜੰਗਲੀ ਫ਼ੁੱਲਾਂ ਵੱਲ ਵੇਖੋ! ਦੇਖੋ ਉਹ ਕਿਵੇਂ ਵਧਦੇ ਹਨ! ਉਹ ਨਾ ਹੀ ਸਖਤ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ, ਤਾਂ ਵੀ ਉਹ ਇੰਨੇ ਵਧੀਆ ਦਿਸਦੇ ਹਨ ਕਿ ਸੁਲੇਮਾਨ ਵੀ ਆਪਣੇ ਪੂਰੇ ਤੇਜ ਵਿੱਚ ਇੰਨ੍ਹਾਂ ਵਿੱਚੋਂ ਇੱਕ ਜਿੰਨਾ ਵੀ ਸਜਿਆ ਨਹੀਂ ਹੋਇਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋਸਨ ਦੇ ਫੁੱਲਾਂ ਵੱਲ ਧਿਆਨ ਦਿਓ ਕਿ ਉਹ ਕਿਸ ਤਰ੍ਹਾਂ ਵਧਦੇ ਹਨ। ਉਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پُھلّاں ولّ دھیان کرو پئی اوہ کِیویں وَدھدے نیں۔ اوہ نا محنت کر دے نیں نا کَتّدے نیں۔ پر مَیں تُہانوں آکھنا آں۔ پئی سُلیمان وی اپنی ساری شان وِچ ایہناں وِچوں اِک ورگا وی نئیں سی پاندا۔
Punjabi Standard Bible (Punjabi Standard Bible) 2023
ਜੰਗਲੀ ਫੁੱਲਾਂ ਉੱਤੇ ਧਿਆਨ ਦਿਓ ਕਿ ਉਹ ਕਿਵੇਂ ਵਧਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਅਤੇ ਨਾ ਹੀ ਕੱਤਦੇ ਹਨ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਵਰਗਾ ਪਹਿਨਿਆ ਹੋਇਆ ਨਾ ਸੀ।