Luke 12:38 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਨ੍ਹਾਂ ਨੌਕਰਾਂ ਨੂੰ ਭਾਵੇਂ ਅੱਧੀ ਰਾਤ ਤੱਕ ਜਾਂ ਉਸਤੋਂ ਦੇਰ ਤੱਕ ਵੀ ਆਪਣੇ ਮਾਲਕ ਦੇ ਆਉਣ ਦੀ ਉਡੀਕ ਕਰਨੀ ਪਵੇ। ਪਰ ਉਹ ਬੜੇ ਖੁਸ਼ ਹੋਣਗੇ ਜੇਕਰ ਉਨ੍ਹਾਂ ਦਾ ਮਾਲਕ ਆਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਉਡੀਕ ਵਿੱਚ ਪਾਉਂਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਧੰਨ ਹਨ ਉਹ ਨੌਕਰ, ਜੇਕਰ ਉਹਨਾਂ ਦਾ ਮਾਲਕ ਉਹਨਾਂ ਨੂੰ ਇਸੇ ਤਰ੍ਹਾਂ ਤਿਆਰ ਅਤੇ ਜਾਗਦੇ ਦੇਖੇ, ਭਾਵੇਂ ਉਹ ਰਾਤ ਦੇ ਦੂਜੇ ਜਾਂ ਤੀਜੇ ਪਹਿਰ ਵੀ ਕਿਉਂ ਨਾ ਵਾਪਸ ਆਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਧੰਨ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਉਹਨਾਂ ਨੂੰ ਅੱਧੀ ਰਾਤ ਨੂੰ ਵੀ ਤੇ ਸਵੇਰੇ ਦਿਨ ਚੜ੍ਹਨ ਵੇਲੇ ਵੀ ਤਿਆਰ ਪਾਉਂਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਉਹ ਦੁਪਹਿਰ ਨੂੰ ਯਾ ਤੀਏਂ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਓਹ ਨੌਕਰ ਧੰਨ ਹਨ
Punjabi ERV
ਇਨ੍ਹਾਂ ਨੌਕਰਾਂ ਨੂੰ ਭਾਵੇਂ ਅਧੀ ਰਾਤ ਤੱਕ ਜਾਂ ਉਸਤੋਂ ਦੇਰ ਤੱਕ ਵੀ ਆਪਣੇ ਮਾਲਕ ਦੇ ਆਉਣ ਦੀ ਉਡੀਕ ਕਰਨੀ ਪਵੇ। ਪਰ ਉਹ ਬਡ਼ੇ ਖੁਸ਼ ਹੋਣਗੇ ਜੇਕਰ ਉਨ੍ਹਾਂ ਦਾ ਮਾਲਕ ਆਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਉਡੀਕ ਵਿੱਚ ਪਾਉਂਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਉਹ ਰਾਤ ਦੇ ਦੂਸਰੇ ਜਾ ਤੀਸਰੇ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਧੰਨ ਹੈ ਉਹ ਦਾਸ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے بھانویں اوہ دُوجے یا ترِیجے پَہر نُوں آوے تے ایس طرح ویکھے تے اوہ دھنّ نیں۔
Punjabi Standard Bible (Punjabi Standard Bible) 2023
ਜੇ ਉਹ ਰਾਤ ਦੇ ਲਗਭਗ ਬਾਰਾਂ ਵਜੇ ਜਾਂ ਤੜਕੇ ਤਿੰਨ ਵਜੇ ਆ ਕੇ ਉਨ੍ਹਾਂ ਨੂੰ ਜਾਗਦਾ ਵੇਖੇ ਤਾਂ ਉਹ ਦਾਸ ਧੰਨ ਹਨ।