Luke 12:45 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਪਰ ਉਸ ਨੌਕਰ ਦਾ ਕੀ ਹੋਵੇਗ਼ਾ ਜਿਹੜਾ ਇਹ ਸੋਚਦਾ ਹੈ ਕਿ ਨਿਕਟ ਭੱਵਿਖ ਵਿੱਚ ਉਸਦਾ ਮਾਲਕ ਨਹੀਂ ਪਰਤੇਗਾ। ਅਤੇ ਦੂਸਰੇ ਨੌਕਰ ਨੌਕਰਾਣੀਆਂ ਨੂੰ ਕੁੱਟਣਾ ਸ਼ੁਰੂ ਕਰ ਦੇਵੇ ਅਤੇ ਖਾਣ ਪੀਣ ਵਿੱਚ ਮਦਮਸਤ ਹੋ ਜਾਵੇ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜੇਕਰ ਉਹ ਨੌਕਰ ਆਪਣੇ ਦਿਲ ਵਿੱਚ ਇਹ ਸੋਚੇ ਕਿ ‘ਮੇਰਾ ਮਾਲਕ ਅਜੇ ਕੁਝ ਦਿਨਾਂ ਤੱਕ ਨਹੀਂ ਆਵੇਗਾ,’ ਅਤੇ ਉਹ ਦੂਜੇ ਨੌਕਰਾਂ ਅਤੇ ਨੌਕਰਾਣੀਆਂ ਨੂੰ ਮਾਰਨਾ ਸ਼ੁਰੂ ਕਰ ਦੇਵੇ ਅਤੇ ਆਪ ਖਾ ਪੀ ਕੇ ਨਸ਼ੇ ਵਿੱਚ ਰਹਿਣ ਲੱਗੇ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਮੰਨ ਲਓ ਜੇ ਨੌਕਰ ਆਪਣੇ ਮਨ ਵਿੱਚ ਕਹੇ, ‘ਮੇਰਾ ਮਾਲਕ ਆਉਣ ਵਿੱਚ ਕਾਫ਼ੀ ਸਮਾਂ ਲੈ ਰਿਹਾ ਹੈ,’ ਅਤੇ ਫਿਰ ਉਹ ਦੂਜੇ ਨੌਕਰਾਂ ਆਦਮੀਆਂ ਅਤੇ ਔਰਤਾਂ ਨੂੰ ਕੁੱਟਣ ਲੱਗੇ ਅਤੇ ਖਾ-ਪੀ ਕੇ ਅਤੇ ਸ਼ਰਾਬੀ ਹੋ ਜਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਭਈ ਮੇਰਾ ਮਾਲਕ ਆਉਣ ਵਿੱਚ ਚਿਰ ਲਾਉਂਦਾ ਹੈ ਅਤੇ ਗੋੱਲੇ ਗੋੱਲੀਆਂ ਨੂੰ ਮਾਰਨ ਅਤੇ ਖਾਣ ਪੀਣ ਅਤੇ ਮਤਵਾਲਾ ਹੋਣ ਲੱਗੇ
Punjabi ERV
ਪਰ ਉਸ ਨੌਕਰ ਦਾ ਕੀ ਹੋਵੇਗ਼ਾ ਜਿਹਡ਼ਾ ਇਹ ਸੋਚਦਾ ਹੈ ਕਿ ਨਿਕਟ ਭਵਿਖ ਵਿੱਚ ਉਸਦਾ ਮਾਲਕ ਨਹੀਂ ਪਰਤੇਗਾ। ਅਤੇ ਦੂਸਰੇ ਨੌਕਰ ਨੌਕਰਾਣੀਆਂ ਨੂੰ ਕੁਟ੍ਟਣਾ ਸ਼ੁਰੂ ਕਰ ਦੇਵੇ ਅਤੇ ਖਾਣ ਪੀਣ ਵਿੱਚ ਮਦਮਸਤ ਹੋ ਜਾਵੇ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਆਉਣ ਵਿੱਚ ਦੇਰ ਲਾਉਂਦਾ ਹੈ ਅਤੇ ਦਾਸ-ਦਾਸੀਆਂ ਨੂੰ ਮਾਰੇ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جے کر اوہ نوکر اپنے جی وِچ آکھے۔ پئی میرا مالک آؤن وِچ چِر لاندا اے۔ تے ٹہلئے ٹہلناں نُوں مارنا شُروع کرے۔ تے کھان پِین تے مست ہون لگّے۔
Punjabi Standard Bible (Punjabi Standard Bible) 2023
ਪਰ ਜੇ ਉਹ ਦਾਸ ਆਪਣੇ ਮਨ ਵਿੱਚ ਕਹੇ, ‘ਮੇਰੇ ਮਾਲਕ ਦੇ ਆਉਣ ਵਿੱਚ ਦੇਰ ਹੈ’ ਅਤੇ ਉਹ ਦਾਸ-ਦਾਸੀਆਂ ਦੀ ਮਾਰ-ਕੁੱਟ ਕਰਨ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ,