Luke 12:48 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਜਿਹੜਾ ਨੌਕਰ ਇਹ ਨਹੀਂ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ਿਰ ਵੀ ਉਸ ਨੇ ਕੁਝ ਅਜਿਹਾ ਕੀਤਾ ਜੋ ਸਜ਼ਾ ਦੇ ਯੋਗ ਹੈ ਤਾਂ ਉਸ ਨੂੰ ਘੱਟ ਸਜ਼ਾ ਮਿਲੇਗੀ। ਇਸ ਲਈ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਨੂੰ ਬਹੁਤੇ ਦਾ ਲੇਖਾ ਦੇਣਾ ਪਵੇਗਾ। ਅਤੇ ਜਿਸ ਨੂੰ ਵੱਧੇਰੇ ਸੌਂਪਿਆ ਗਿਆ ਹੈ ਉਸਤੋਂ ਹੋਰ ਵੀ ਵੱਧੇਰੇ ਮੰਗਿਆ ਜਾਵੇਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜਿਸ ਨੌਕਰ ਨੇ ਅਣਜਾਣੇ ਹੀ ਮਾਰ ਖਾਣ ਵਾਲਾ ਕੰਮ ਕੀਤਾ ਹੈ, ਉਸ ਨੂੰ ਥੋੜ੍ਹੇ ਕੋਰੜੇ ਪੈਣਗੇ । ਜਿਸ ਨੂੰ ਬਹੁਤ ਦਿੱਤਾ ਗਿਆ ਹੈ, ਉਸ ਤੋਂ ਬਹੁਤ ਮੰਗਿਆ ਜਾਵੇਗਾ; ਜਿਸ ਨੂੰ ਬਹੁਤ ਸੌਂਪਿਆ ਗਿਆ ਹੈ, ਉਸ ਤੋਂ ਬਹੁਤ ਦਾ ਹਿਸਾਬ ਲਿਆ ਜਾਵੇਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜਿਹੜਾ ਵਿਅਕਤੀ ਨਹੀਂ ਜਾਣਦਾ ਅਤੇ ਸਜ਼ਾ ਦੇ ਲਾਇਕ ਕੰਮ ਕਰਦਾ ਹੈ, ਉਸਨੂੰ ਘੱਟ ਕੁੱਟਿਆ ਜਾਵੇਗਾ, ਸਜ਼ਾ ਮਿਲੇਗੀ। ਹਰੇਕ ਤੋਂ ਜਿਸਨੂੰ ਜ਼ਿਆਦਾ ਦਿੱਤਾ ਗਿਆ ਹੈ ਉਸ ਤੋਂ ਜ਼ਿਆਦਾ ਮੰਗਿਆ ਜਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਸਾਰਾ ਸੌਂਪਿਆ ਗਿਆ ਹੈ ਉਸ ਤੋਂ ਹੋਰ ਵੀ ਜ਼ਿਆਦਾ ਮੰਗਿਆ ਜਾਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਿਹੜਾ ਨਹੀਂ ਸੀ ਜਾਣਦਾ ਅਤੇ ਮਾਰ ਖਾਣ ਦੇ ਜੋਗ ਕੰਮ ਕੀਤਾ ਉਹ ਥੋੜੀ ਮਾਰ ਖਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਲੇਖਾ ਲਿਆ ਜਾਵੇਗਾ ਅਤੇ ਜਿਹ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਵਧੀਕ ਮੰਗਣਗੇ।।
Punjabi ERV
ਪਰ ਜਿਹਡ਼ਾ ਨੌਕਰ ਇਹ ਨਹੀਂ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ਿਰ ਵੀ ਉਸਨੇ ਕੁਝ ਅਜਿਹਾ ਕੀਤਾ ਜੋ ਸਜ਼ਾ ਦੇ ਯੋਗ ਹੈ ਤਾਂ ਉਸਨੂੰ ਘੱਟ ਸਜ਼ਾ ਮਿਲੇਗੀ। ਇਸ ਲਈ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸਨੂੰ ਬਹੁਤੇ ਦਾ ਲੇਖਾ ਦੇਣਾ ਪਵੇਗਾ। ਅਤੇ ਜਿਸਨੂੰ ਵਧੇਰੇ ਸੌਂਪਿਆ ਗਿਆ ਹੈ ਉਸਤੋਂ ਹੋਰ ਵੀ ਵਧੇਰੇ ਮੰਗਿਆ ਜਾਵੇਗਾ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਿਹੜਾ ਨਹੀਂ ਸੀ ਜਾਣਦਾ ਅਤੇ ਮਾਰ ਖਾਣ ਦੇ ਯੋਗ ਕੰਮ ਕੀਤਾ ਉਹ ਥੋੜੀ ਮਾਰ ਖਾਵੇਗਾ ਅਤੇ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਹਿਸਾਬ ਲਿਆ ਜਾਵੇਗਾ ਅਤੇ ਜਿਸ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਜ਼ਿਆਦਾ ਮੰਗਣਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جِس نا جانیا۔ تے مار کھان دا کمّ کِیتا اوہ تھوڑی مار کھائے گا۔ سو جِس کِسے نُوں بوہتا دِتّا جائے گا اوہدے کولوں بُہت پُچھ ہوئے گی۔ تے جِہنُوں بُہت سپُرد ہویا اوہدے توں وَدّھ منگیا جائے گا۔
Punjabi Standard Bible (Punjabi Standard Bible) 2023
ਪਰ ਜਿਸ ਨੇ ਅਣਜਾਣਪੁਣੇ ਵਿੱਚ ਮਾਰ ਖਾਣ ਦੇ ਯੋਗ ਕੰਮ ਕੀਤਾ, ਉਸ ਨੂੰ ਥੋੜ੍ਹੀ ਮਾਰ ਪਵੇਗੀ। ਸੋ ਜਿਸ ਨੂੰ ਬਹੁਤ ਦਿੱਤਾ ਗਿਆ ਉਸ ਤੋਂ ਬਹੁਤ ਮੰਗਿਆ ਜਾਵੇਗਾ ਅਤੇ ਜਿਸ ਨੂੰ ਵੱਧ ਸੌਂਪਿਆ ਗਿਆ ਉਸ ਤੋਂ ਵੱਧ ਲਿਆ ਜਾਵੇਗਾ।