Luke 12:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਲੋਕਾਂ ਅੱਗੇ ਇਹ ਇਕਰਾਰ ਕਰੇ ਕਿ ਉਹ ਮੇਰੇ ਨਾਲ ਸੰਬੰਧਿਤ ਹੈ ਤਾਂ ਮਨੁੱਖ ਦਾ ਪੁੱਤਰ ਵੀ ਉਸਦਾ ਇਕਰਾਰ ਪਰਮੇਸ਼ੁਰ ਦੇ ਦੂਤਾਂ ਅੱਗੇ ਕਰੇਗਾ ਕਿ ਉਹ ਵਿਅਕਤੀ ਉਸ ਨਾਲ ਸੰਬੰਧਿਤ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਮੈਂ ਤੁਹਾਨੂੰ ਕਹਿੰਦਾ ਹਾਂ ਜੋ ਕੋਈ ਲੋਕਾਂ ਦੇ ਸਾਹਮਣੇ ਮੈਨੂੰ ਪ੍ਰਭੂ ਮੰਨਦਾ ਹੈ, ਉਸ ਨੂੰ ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਸਵਰਗਦੂਤਾਂ ਦੇ ਸਾਹਮਣੇ ਆਪਣਾ ਕਰ ਕੇ ਮੰਨੇਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜਾ ਵੀ ਵਿਅਕਤੀ ਦੂਜਿਆਂ ਸਾਹਮਣੇ ਮੈਨੂੰ ਕਬੂਲ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਪਰਮੇਸ਼ਵਰ ਦੇ ਦੂਤਾਂ ਦੇ ਸਾਹਮਣੇ ਉਸ ਨੂੰ ਕਬੂਲ ਕਰੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇ ਮਨੁੱਖ ਦਾ ਪੁੱਤ੍ਰ ਵੀ ਪਰਮੇਸ਼ੁਰ ਦੇ ਦੂਤਾਂ ਅੱਗੇ ਉਹ ਦਾ ਇਕਰਾਰ ਕਰੇਗਾ
Punjabi ERV
“ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਲੋਕਾਂ ਅੱਗੇ ਇਹ ਇਕਰਾਰ ਕਰੇ ਕਿ ਉਹ ਮੇਰੇ ਨਾਲ ਸੰਬੰਧਿਤ ਹੈ ਤਾਂ ਮਨੁੱਖ ਦਾ ਪੁੱਤਰ ਵੀ ਉਸਦਾ ਇਕਰਾਰ ਪਰਮੇਸ਼ੁਰ ਦੇ ਦੂਤਾਂ ਅੱਗੇ ਕਰੇਗਾ ਕਿ ਉਹ ਵਿਅਕਤੀ ਉਸ ਨਾਲ ਸੰਬੰਧਿਤ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਮਨੁੱਖਾਂ ਸਾਹਮਣੇ ਮੈਨੂੰ ਪ੍ਰਭੂ ਕਰਕੇ ਮੰਨਦਾ ਹੈ ਤਾਂ ਮਨੁੱਖ ਦਾ ਪੁੱਤਰ ਵੀ ਪਰਮੇਸ਼ੁਰ ਦੇ ਦੂਤਾਂ ਦੇ ਸਾਹਮਣੇ ਉਸ ਨੂੰ ਆਪਣਾ ਮੰਨੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَیں تُہانوں آکھنا آں۔ پئی ہر اِک جیہڑا بندیاں اگّے میرا اِقرار کرے گا۔ اِبنِ آدم وی خُدا دے فرِشتیاں اگّے اوہدا اِقرار کرے گا۔
Punjabi Standard Bible (Punjabi Standard Bible) 2023
“ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਉਸ ਦਾ ਇਕਰਾਰ ਕਰੇਗਾ;