Luke 13:11 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਪ੍ਰਾਰਥਨਾ ਸਥਾਨ ਤੇ ਇੱਕ ਔਰਤ ਦੇ ਅੰਦਰ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਚੁੱਕਿਆ ਸੀ। ਇਸ ਭਰਿਸ਼ਟ ਆਤਮਾ ਨੇ ਉਸ ਨੂੰ ਅੱਠ੍ਹਾਰਾਂ ਸਾਲਾਂ ਤੋਂ ਰੋਗੀ ਬਣਾ ਛੱਡਿਆ ਸੀ। ਉਸਦੀ ਕਮਰ ਵਿੱਚ ਕੁੱਬ ਪੈ ਗਿਆ ਸੀ, ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸੱਕਦੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੇ ਉਸ ਵੇਲੇ ਇੱਕ ਔਰਤ ਸੀ ਜਿਸ ਵਿੱਚ ਇੱਕ ਅਸ਼ੁੱਧ ਆਤਮਾ ਸੀ ਜਿਸ ਨੇ ਉਸ ਨੂੰ ਪਿੱਛਲੇ ਅਠਾਰਾਂ ਸਾਲਾਂ ਤੋਂ ਕੁੱਬੀ ਕੀਤਾ ਹੋਇਆ ਸੀ । ਉਹ ਔਰਤ ਕੁੱਬੀ ਹੋ ਗਈ ਸੀ ਅਤੇ ਹੁਣ ਸਿੱਧੀ ਖੜ੍ਹੀ ਨਹੀਂ ਹੋ ਸਕਦੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੇ ਇੱਕ ਔਰਤ ਆਈ ਜਿਸਨੂੰ ਅਠਾਰਾਂ ਸਾਲਾਂ ਤੋਂ ਇੱਕ ਆਤਮਾ ਨੇ ਅਪਾਹਜ ਕੀਤਾ ਹੋਇਆ ਸੀ। ਉਹ ਝੁਕੀ ਹੋਈ ਸੀ ਅਤੇ ਬਿੱਲਕੁੱਲ ਵੀ ਸਿੱਧਾ ਨਹੀਂ ਹੋ ਸਕਦੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਵੇਖੋਂ ਇੱਕ ਤੀਵੀਂ ਸੀ ਜਿਹ ਨੂੰ ਅਠਾਰਾਂ ਵਰਿਹਾਂ ਤੋਂ ਮਾਂਦਗੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਹੈਸੀ ਅਰ ਕਿਸੇ ਤਰਾਂ ਸਿੱਧੀ ਨਹੀਂ ਸੀ ਹੋ ਸਕਦੀ
Punjabi ERV
ਉਸ ਪ੍ਰਾਰਥਨਾ ਸਥਾਨ ਤੇ ਇੱਕ ਔਰਤ ਦੇ ਅੰਦਰ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਚੁਕਿਆ ਸੀ। ਇਸ ਭਰਿਸ਼ਟ ਆਤਮਾ ਨੇ ਉਸਨੂੰ ਅਠ੍ਹਾਰਾਂ ਸਾਲਾਂ ਤੋਂ ਰੋਗੀ ਬਣਾ ਛਡਿਆ ਸੀ। ਉਸਦੀ ਕਮਰ ਵਿੱਚ ਕੁਬ੍ਬ ਪੈ ਗਿਆ ਸੀ, ਅਤੇ ਉਹ ਸਿਧੀ ਖਢ਼ੀ ਨਹੀਂ ਹੋ ਸਕਦੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉੱਥੇ ਇੱਕ ਔਰਤ ਸੀ ਜਿਸ ਨੂੰ ਅਠਾਰਾਂ ਸਾਲਾਂ ਤੋਂ ਕਮਜ਼ੋਰੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਸੀ ਅਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ویکھو اِک زنانی سی جِہنُوں اٹھاراں ورھیاں توں کمزور کرن والی رُوح چمبڑی ہوئی سی تے اوہ کُبّی ہوگئی سی تے کِسے طرح نال اوہ سِدّھی نئیں سی ہو سکدی۔
Punjabi Standard Bible (Punjabi Standard Bible) 2023
ਅਤੇ ਵੇਖੋ, ਉੱਥੇ ਇੱਕ ਔਰਤ ਸੀ ਜਿਸ ਵਿੱਚ ਅਠਾਰਾਂ ਸਾਲਾਂ ਤੋਂ ਨਿਰਬਲ ਕਰਨ ਵਾਲਾ ਆਤਮਾ ਸੀ ਅਤੇ ਉਹ ਕੁੱਬੀ ਹੋ ਗਈ ਸੀ ਤੇ ਪੂਰੀ ਤਰ੍ਹਾਂ ਸਿੱਧੀ ਖੜ੍ਹੀ ਨਹੀਂ ਸੀ ਹੋ ਸਕਦੀ।