Luke 13:25 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਸਮਾਂ ਆਵੇਗਾ, ਘਰ ਦਾ ਮਾਲਕ ਦਰਵਾਜਾ ਬੰਦ ਕਰ ਦੇਵੇਗਾ ਅਤੇ ਇਸ ਨੂੰ ਤਾਲਾ ਲਾ ਦੇਵੇਗਾ, ਫ਼ੇਰ ਤੁਸੀਂ ਬਾਹਰ ਖੜ੍ਹੇ ਹੋਕੇ ਦਰਵਾਜਾ ਖੜਕਾਉਂਗੇ। ਤੁਸੀਂ ਆਖ ਸੱਕਦੇ ਹੋ, ‘ਸ਼੍ਰੀ ਮਾਨ, ਸਾਡੇ ਲਈ ਦਰਵਾਜ਼ਾ ਖੋਲ੍ਹੋ!’ ਪਰ ਮਾਲਕ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ’, ਜਾਂ ‘ਤੁਸੀਂ ਕਿੱਥੋਂ ਆਏ ਹੋ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਘਰ ਦਾ ਮਾਲਕ ਉੱਠ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਵੇਗਾ । ਤੁਸੀਂ ਬਾਹਰ ਖੜ੍ਹੇ ਹੋ ਕੇ ਦਰਵਾਜ਼ਾ ਖੜਕਾਓਗੇ ਅਤੇ ਉਸ ਨੂੰ ਆਵਾਜ਼ ਦੇਵੋਗੇ, ‘ਹੇ ਮਾਲਕ, ਸਾਡੇ ਲਈ ਦਰਵਾਜ਼ਾ ਖੋਲ੍ਹੋ ।’ ਪਰ ਉਹ ਅੰਦਰੋਂ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਵਾਰ ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਤਾਂ ਤੁਸੀਂ ਬਾਹਰ ਖੜ੍ਹੇ ਦਰਵਾਜ਼ਾ ਖੜਕਾਓਗੇ ਅਤੇ ਬੇਨਤੀ ਕਰੋਗੇ, ‘ਸ਼੍ਰੀਮਾਨ ਜੀ, ਸਾਡੇ ਲਈ ਦਰਵਾਜ਼ਾ ਖੋਲ੍ਹੋ।’ “ਪਰ ਉਹ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਜਾਂ ਤੁਸੀਂ ਕਿੱਥੋਂ ਆਏ ਹੋ।’
Punjabi Bible 2016 - ਪਵਿੱਤਰ ਬਾਈਬਲ O.V.
ਜਦੋਂ ਘਰ ਦਾ ਮਾਲਕ ਉੱਠ ਕੇ ਬੂਹਾ ਮਾਰ ਦੇਵੇ ਅਤੇ ਤੁਸੀਂ ਬਾਹਰ ਖੜੇ ਇਹ ਕਹਿ ਕੇ ਬੂਹਾ ਖੜਕਾਉਣ ਲੱਗੋਗੇ ਕਿ ਹੇ ਪ੍ਰਭੁ, ਸਾਡੇ ਲਈ ਖੋਲ੍ਹੋ! ਅਤੇ ਉਹ ਤੁਹਾਨੂੰ ਉੱਤਰ ਦੇਵੇਗਾ ਭਈ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਦੇ ਹੋ
Punjabi ERV
ਜਦੋਂ ਸਮਾਂ ਆਵੇਗਾ, ਘਰ ਦਾ ਮਾਲਕ ਦਰਵਾਜਾ ਬੰਦ ਕਰ ਦੇਵੇਗਾ ਅਤੇ ਇਸਨੂੰ ਤਾਲਾ ਲਾ ਦੇਵੇਗਾ, ਫ਼ੇਰ ਤੁਸੀਂ ਬਾਹਰ ਖਡ਼ੇ ਹੋਕੇ ਦਰਵਾਜਾ ਖਡ਼ਕਾਉਂਗੇ। ਤੁਸੀਂ ਆਖ ਸਕਦੇ ਹੋ, ‘ਸ਼੍ਰੀ ਮਾਨ, ਸਾਡੇ ਲਈ ਦਰਵਾਜ਼ਾ ਖੋਲ੍ਹੋ!’ ਪਰ ਮਾਲਕ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ’, ਜਾਂ ‘ਤੁਸੀਂ ਕਿਥੋਂ ਆਏ ਹੋ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਅਤੇ ਤੁਸੀਂ ਬਾਹਰ ਖੜ੍ਹੇ ਇਹ ਕਹਿ ਕੇ ਦਰਵਾਜ਼ਾ ਖੜ੍ਹਕਾਉਣ ਲੱਗੋਗੇ ਕਿ ਹੇ ਪ੍ਰਭੂ, ਸਾਡੇ ਲਈ ਖੋਲ੍ਹੋ! ਅਤੇ ਉਹ ਤੁਹਾਨੂੰ ਉੱਤਰ ਦੇਵੇਗਾ ਜੋ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕੌਣ ਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جدوں گھر دے مالک اُٹھ کے بُوہا مار لیا۔ تے تُسی باہر کھلو کے بُوہا کھڑکاندیاں ایہہ آکھن لگّو۔ پئی اَے خُداوندا۔ ساڈے لئی کھول دے۔ تے اوہ تُہانوں جواب دے گا۔ پئی مَیں تُہانوں نئیں جان دا پئی کِتّھوں دے ہو۔
Punjabi Standard Bible (Punjabi Standard Bible) 2023
ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਅਤੇ ਤੁਸੀਂ ਬਾਹਰ ਖੜ੍ਹੇ ਦਰਵਾਜ਼ਾ ਖੜਕਾਉਣ ਲੱਗੋ ਅਤੇ ਕਹੋ, ‘ਹੇ ਪ੍ਰਭੂ, ਸਾਡੇ ਲਈ ਖੋਲ੍ਹੋ’ ਤਾਂ ਉਹ ਤੁਹਾਨੂੰ ਕਹੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਹੋ’?