Luke 13:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਆਦਮੀ ਕੋਲ ਇੱਕ ਨੌਕਰ ਸੀ ਜੋ ਉਸ ਬਾਗ ਦੀ ਰੱਖਵਾਲੀ ਕਰਦਾ ਹੁੰਦਾ ਸੀ। ਇਸ ਲਈ ਉਸ ਨੇ ਆਪਣੇ ਨੌਕਰ ਨੂੰ ਕਿਹਾ, ‘ਮੈਂ ਤਿੰਨ ਸਾਲ ਤੋਂ ਇਸ ਰੁੱਖ ਵੱਲ ਫ਼ਲ ਲਈ ਵੇਖ ਰਿਹਾ ਹਾਂ, ਪਰ ਮੈਨੂੰ ਇਸ ਉੱਪਰ ਕਦੇ ਕੋਈ ਫ਼ਲ ਲੱਗਾ ਨਹੀਂ ਦਿਸਿਆ। ਇਸ ਨੂੰ ਵੱਢ ਸੁੱਟ। ਇਵੇਂ ਜ਼ਮੀਨ ਨੂੰ ਜ਼ਾਇਆ ਕਿਉਂ ਕੀਤਾ ਜਾਵੇ?’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਉਸ ਆਦਮੀ ਨੇ ਬਾਗ਼ ਦੇ ਮਾਲੀ ਨੂੰ ਕਿਹਾ, ‘ਪਿੱਛਲੇ ਤਿੰਨ ਸਾਲਾਂ ਤੋਂ ਮੈਂ ਇਸ ਅੰਜੀਰ ਦੇ ਰੁੱਖ ਤੋਂ ਫਲ ਦੀ ਭਾਲ ਕਰ ਰਿਹਾ ਹਾਂ । ਪਰ ਅੱਜ ਤੱਕ ਮੈਨੂੰ ਇਸ ਤੋਂ ਇੱਕ ਵੀ ਫਲ ਨਹੀਂ ਮਿਲਿਆ । ਇਸ ਰੁੱਖ ਨੂੰ ਵੱਢ ਸੁੱਟ, ਇਹ ਕਦੋਂ ਤੱਕ ਐਵੇਂ ਹੀ ਜ਼ਮੀਨ ਘੇਰੀ ਰੱਖੇਗਾ?’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਉਸਨੇ ਮਾਲੀ ਨੂੰ ਕਿਹਾ, ‘ਤਿੰਨ ਸਾਲਾਂ ਤੋਂ ਮੈਂ ਇਸ ਹੰਜ਼ੀਰ ਦੇ ਰੁੱਖ ਤੇ ਫਲ ਭਾਲਣ ਆ ਰਿਹਾ ਹਾਂ ਅਤੇ ਹੁਣ ਤੱਕ ਮੈਨੂੰ ਇਸ ਤੋਂ ਕੋਈ ਵੀ ਫਲ ਨਹੀਂ ਮਿਲਿਆ। ਇਸ ਨੂੰ ਕੱਟ ਦਿਓ! ਧਰਤੀ ਇਸ ਕਾਰਨ ਵਿਅਰਥ ਵਿੱਚ ਕਿਉਂ ਘਿਰੀ ਰਹੇ?’
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਹ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜੀਰ ਦੇ ਬੂਟੇ ਦੇ ਫਲ ਲੈਣ ਨੂੰ ਤਿੰਨਾਂ ਵਰਿਹਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਹ ਨੂੰ ਵੱਢ ਸੁੱਟ। ਕਾਹਨੂੰ ਜਮੀਨ ਭੀ ਰੋਕ ਛੱਡੀ ਹੈ?
Punjabi ERV
ਉਸ ਆਦਮੀ ਕੋਲ ਇੱਕ ਨੌਕਰ ਸੀ ਜੋ ਉਸ ਬਾਗ ਦੀ ਰਖਵਾਲੀ ਕਰਦਾ ਹੁੰਦਾ ਸੀ। ਇਸ ਲਈ ਉਸਨੇ ਆਪਣੇ ਨੌਕਰ ਨੂੰ ਕਿਹਾ, ‘ਮੈਂ ਤਿੰਨ ਸਾਲ ਤੋਂ ਇਸ ਰੁੱਖ ਵੱਲ ਫ਼ਲ ਲਈ ਵੇਖ ਰਿਹਾ ਹਾਂ, ਪਰ ਮੈਨੂੰ ਇਸ ਉੱਪਰ ਕਦੇ ਕੋਈ ਫ਼ਲ ਲੱਗਾ ਨਹੀਂ ਦਿਸਿਆ। ਇਸਨੂੰ ਵਢ ਸੁੱਟ। ਇਵੇਂ ਜ਼ਮੀਨ ਨੂੰ ਜ਼ਾਇਆ ਕਿਉਂ ਕੀਤਾ ਜਾਵੇ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਸ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜ਼ੀਰ ਦੇ ਰੁੱਖ ਦੇ ਫਲ ਲੈਣ ਨੂੰ ਤਿੰਨਾਂ ਸਾਲਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਸ ਨੂੰ ਵੱਢ ਸੁੱਟ। ਇਹ ਕਦ ਤੱਕ ਐਂਵੇਂ ਹੀ ਜ਼ਮੀਨ ਘੇਰੀਂ ਰੱਖੇਗਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اوس مالی نُوں آکھیا ویکھ تِنّاں ورھیاں توں مَیں آ کے ایس انجِیر دے بُوٹے اُتّے پَھل لبّھنا آں پر نئیں لَبّھ دا۔ ایہنوں وَڈّھ سُٹ۔ ایہہ کاہِنُوں زمین نُوں وی روکے۔
Punjabi Standard Bible (Punjabi Standard Bible) 2023
ਤਦ ਉਸ ਨੇ ਬਾਗ ਦੇ ਮਾਲੀ ਨੂੰ ਕਿਹਾ, ‘ਵੇਖ, ਮੈਂ ਤਿੰਨਾਂ ਸਾਲਾਂ ਤੋਂ ਇਸ ਅੰਜੀਰ ਦੇ ਦਰਖ਼ਤ ਤੋਂ ਫਲ ਲੈਣ ਆ ਰਿਹਾ ਹਾਂ, ਪਰ ਕੋਈ ਫਲ ਨਹੀਂ ਮਿਲਦਾ। ਇਸ ਲਈ ਇਸ ਨੂੰ ਵੱਢ ਸੁੱਟ, ਇਸ ਨੇ ਜਗ੍ਹਾ ਵੀ ਕਿਉਂ ਘੇਰ ਰੱਖੀ ਹੈ’?