Luke 16:21 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੂੰ ਅਮੀਰ ਆਦਮੀ ਦੀ ਮੇਜ਼ ਤੋਂ ਬਚੇ ਹੋਏ ਭੋਜਨ ਲਈ ਵੀ ਤੀਬ੍ਰ ਇੱਛਾ ਰਹਿੰਦੀ ਸੀ। ਸਗੋਂ ਕੁੱਤੇ ਆਕੇ ਉਸ ਦੇ ਫ਼ੋੜਿਆਂ ਨੂੰ ਵੀ ਚੱਟਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਥੋਂ ਤੱਕ ਕਿ ਕੁੱਤੇ ਆ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ । ਉਹ ਅਮੀਰ ਆਦਮੀ ਦੇ ਖਾਣੇ ਵਾਲੀ ਮੇਜ਼ ਤੋਂ ਡਿੱਗੇ ਹੋਏ ਟੁਕੜਿਆਂ ਨਾਲ ਆਪਣਾ ਪੇਟ ਭਰਨ ਲਈ ਤਰਸਦਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਅਮੀਰ ਆਦਮੀ ਦੀ ਮੇਜ਼ ਤੋਂ ਡਿੱਗੇ ਰੋਟੀ ਦਿਆਂ ਟੁੱਕੜਿਆਂ ਨੂੰ ਖਾਣ ਲਈ ਤਰਸਦਾ ਰਹਿੰਦਾ ਸੀ। ਇੱਥੋ ਤੱਕ ਕਿ ਕੁੱਤੇ ਆ ਕੇ ਉਸਦੇ ਜ਼ਖਮਾਂ ਨੂੰ ਚੱਟਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਜਿਹੜੇ ਚੂਰੇ ਭੂਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਸਗੋਂ ਕੁੱਤੇ ਵੀ ਆਣ ਕੇ ਉਹ ਦੇ ਫੋੜ੍ਹਿਆਂ ਨੂੰ ਚੱਟਦੇ ਸਨ
Punjabi ERV
ਉਸਨੂੰ ਅਮੀਰ ਆਦਮੀ ਦੀ ਮੇਜ਼ ਤੋਂ ਬਚੇ ਹੋਏ ਭੋਜਨ ਲਈ ਵੀ ਤੀਬ੍ਰ ਇੱਛਾ ਰਹਿੰਦੀ ਸੀ। ਸਗੋਂ ਕੁੱਤੇ ਆਕੇ ਉਸਦੇ ਫ਼ੋਡ਼ਿਆਂ ਨੂੰ ਵੀ ਚੱਟਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜੋ ਟੁੱਕੜੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہدی چاہ سی پئی مَیں اوہناں بھوریاں نال اپنا ڈِھڈ بھراں جیہڑے دَولت مند دے میز اوتھوں ڈِگّدے نیں۔ سگوں کُتّے وی آ کے اوہدے پھوڑیاں نُوں چَٹدے سن۔
Punjabi Standard Bible (Punjabi Standard Bible) 2023
ਅਤੇ ਧਨਵਾਨ ਦੀ ਮੇਜ਼ ਤੋਂ ਜੋ ਟੁਕੜੇ ਡਿੱਗਦੇ ਸਨ ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ।