Luke 16:22 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਫ਼ੇਰ ਗਰੀਬ ਲਾਜ਼ਰ ਮਰ ਗਿਆ ਦੂਤਾਂ ਨੇ ਉਸ ਨੂੰ ਲਿਆ ਅਤੇ ਅਬਰਾਹਾਮ ਗੋਦ ਵਿੱਚ ਜਾ ਰੱਖਿਆ, ਫ਼ੇਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਦਫ਼ਨਾਇਆ ਗਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਇੱਕ ਦਿਨ ਉਹ ਗ਼ਰੀਬ ਆਦਮੀ ਮਰ ਗਿਆ । ਉਸ ਨੂੰ ਸਵਰਗਦੂਤਾਂ ਨੇ ਲੈ ਜਾ ਕੇ ਸਵਰਗ ਵਿੱਚ ਅਬਰਾਹਾਮ ਦੀ ਗੋਦ ਵਿੱਚ ਪਹੁੰਚਾ ਦਿੱਤਾ । ਫਿਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਵੀ ਦਫ਼ਨਾ ਦਿੱਤਾ ਗਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਉਹ ਸਮਾਂ ਆਇਆ ਜਦੋਂ ਉਸ ਭਿਖਾਰੀ ਦੀ ਮੌਤ ਹੋ ਗਈ ਅਤੇ ਸਵਰਗਦੂਤ ਉਸ ਦੀ ਆਤਮਾ ਨੂੰ ਅਬਰਾਹਾਮ ਦੇ ਵੱਲ ਲੈ ਗਏ। ਅਤੇ ਫਿਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਦਫ਼ਨਾਇਆ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਉਂ ਹੋਇਆ ਜੋ ਉਹ ਕੰਗਾਲ ਮਰ ਗਿਆ ਅਰ ਦੂਤਾਂ ਨੇ ਉਹ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ
Punjabi ERV
ਫ਼ੇਰ ਗਰੀਬ ਲਾਜ਼ਰ ਮਰ ਗਿਆ ਦੂਤਾਂ ਨੇ ਉਸਨੂੰ ਲਿਆ ਅਤੇ ਅਬਰਾਹਾਮ ਦੇ ਪਾਸੇ ਪਾ ਦਿੱਤਾ, ਫ਼ੇਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਦਫ਼ਨਾਇਆ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਕੁਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اِنج ہویا پئی اوہ غرِیب مر گیا۔ تے فرِشتیاں اوہنوں ابرہام دی کُچھّڑ وِچ لے جا رکھیا۔ تے دَولت مند وی مویا تے دَبّیا گیا۔
Punjabi Standard Bible (Punjabi Standard Bible) 2023
ਫਿਰ ਇਸ ਤਰ੍ਹਾਂ ਹੋਇਆ ਕਿ ਉਹ ਗਰੀਬ ਮਰ ਗਿਆ ਅਤੇ ਸਵਰਗਦੂਤਾਂ ਵੱਲੋਂ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਪਹੁੰਚਾਇਆ ਗਿਆ। ਉਹ ਧਨਵਾਨ ਵੀ ਮਰ ਗਿਆ ਤੇ ਦਫ਼ਨਾਇਆ ਗਿਆ