Luke 16:23 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਪਤਾਲ ਵਿੱਚੋਂ ਜਿੱਥੇ ਉਹ ਦੁੱਖ ਝੱਲ ਰਿਹਾ ਸੀ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਅਮੀਰ ਆਦਮੀ ਨੂੰ ਨਰਕ ਵਿੱਚ ਬਹੁਤ ਪੀੜ ਹੋ ਰਹੀ ਸੀ । ਉਸ ਨੇ ਦੂਰ ਤੋਂ ਹੀ ਅੱਖਾਂ ਉਤਾਂਹ ਚੁੱਕ ਕੇ ਲਾਜ਼ਰ ਨੂੰ ਸਵਰਗ ਵਿੱਚ ਅਬਰਾਹਾਮ ਦੀ ਗੋਦ ਵਿੱਚ ਦੇਖਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਤਾਲ ਵਿੱਚ ਜਿੱਥੇ ਉਹ ਤਸੀਹੇ ਝੱਲ ਰਿਹਾ ਸੀ, ਉਸਨੇ ਉੱਪਰ ਵੇਖਿਆ ਅਤੇ ਦੂਰੋਂ ਹੀ ਅਬਰਾਹਾਮ ਨੂੰ ਵੇਖਿਆ ਅਤੇ ਲਾਜ਼ਰਾਸ ਉਹਨਾਂ ਦੇ ਨਾਲ ਬੈਠਾ ਹੋਇਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਪਤਾਲ ਵਿੱਚ ਦੁਖੀ ਹੋ ਕੇ ਉਸ ਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਰ ਉਹ ਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ
Punjabi ERV
ਉਸਨੇ ਪਤਾਲ ਵਿੱਚੋਂ ਜਿਥੇ ਉਹ ਦੁਖ ਝੱਲ ਰਿਹਾ ਸੀ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰ ਅਬਰਾਹਾਮ ਦੇ ਨਾਲ ਲਾਜ਼ਰ ਨੂੰ ਵੇਖਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਪਤਾਲ ਵਿੱਚ ਦੁੱਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے پاتال وِچ ڈاڈھے عذاب وِچ پَے کے اوس اَکھّیاں چُکیاں۔ تے ابرہام نُوں دُوروں ویکھیا تے اوہدی کُچھّڑ لعزر نُوں۔
Punjabi Standard Bible (Punjabi Standard Bible) 2023
ਅਤੇ ਪਤਾਲ ਵਿੱਚ ਉਸ ਨੇ ਕਸ਼ਟ ਵਿੱਚ ਪਏ ਹੋਏ ਨੇ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਤੇ ਉਸ ਦੀ ਗੋਦ ਵਿੱਚ ਲਾਜ਼ਰ ਨੂੰ ਵੇਖਿਆ।