Luke 16:26 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਤੋਂ ਇਲਾਵਾ ਤੁਹਾਡੇ ਤੇ ਸਾਡੇ ਵਿੱਚਕਾਰ ਇੱਕ ਗਹਿਰੀ ਖੱਡ ਹੈ, ਇਸ ਲਈ ਅਗਰ ਕੋਈ ਵੀ, ਜੋ ਤੇਰੀ ਮਦਦ ਕਰਨੀ ਚਾਹੁੰਦਾ ਹੈ, ਤਾਂ ਉਹ ਉਧਰ ਨਹੀਂ ਜਾ ਸੱਕਦਾ ਅਤੇ ਨਾ ਹੀ ਕੋਈ ਉਧਰੋਂ ਇਧਰ ਆ ਸੱਕਦਾ ਹੈ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਬਹੁਤ ਵੱਡੀ ਖਾਈ ਹੈ । ਇਸ ਖਾਈ ਦੇ ਕਾਰਨ ਕੋਈ ਆਦਮੀ ਇਸ ਪਾਸੇ ਤੋਂ ਤੁਹਾਡੇ ਪਾਸੇ ਨਹੀਂ ਜਾ ਸਕਦਾ ਅਤੇ ਨਾ ਹੀ ਕੋਈ ਉਸ ਪਾਸੇ ਤੋਂ ਇਸ ਪਾਸੇ ਆ ਸਕਦਾ ਹੈ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਇਸ ਸਭ ਤੋਂ ਇਲਾਵਾ, ਸਾਡੇ ਅਤੇ ਤੇਰੇ ਵਿੱਚਕਾਰ ਇੱਕ ਦਰਾਰ ਬਣਾਈ ਗਈ ਹੈ, ਤਾਂ ਕੀ ਲੋਕ ਇੱਥੋ ਤੇਰੇ ਵੱਲ ਜਾਣਾ ਚਾਹੁੰਦੇ ਹਨ ਉਹ ਨਾ ਜਾ ਸਕਣ ਅਤੇ ਨਾ ਹੀ ਕੋਈ ਉਸ ਪਾਸੇ ਤੋਂ ਸਾਡੇ ਵੱਲ ਆ ਸਕਦਾ ਹੈ।’
Punjabi Bible 2016 - ਪਵਿੱਤਰ ਬਾਈਬਲ O.V.
ਅਰ ਇਸ ਤੋਂ ਬਾਝ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਓਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਓਹ ਨਾ ਲੰਘ ਸੱਕਣ, ਨਾ ਉੱਧਰੋਂ ਕੋਈ ਸਾਡੇ ਕੋਲ ਏਸ ਪਾਸੇ ਆਉਣ
Punjabi ERV
ਇਸਤੋਂ ਇਲਾਵਾ ਤੇਰੇ ਤੇ ਸਾਡੇ ਵਿਚਕਾਰ ਇੱਕ ਗਹਿਰੀ ਖੱਡ ਹੈ, ਇਸ ਲਈ ਕੋਈ ਵੀ, ਜੋ ਤੇਰੀ ਮਦਦ ਕਰਨੀ ਚਾਹੁੰਦਾ ਹੈ, ਇਥੋਂ ਪਾਰ ਲੰਘਕੇ ਸਾਡੇ ਪਾਸੇ ਆ ਸਕਦਾ ਹੈ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایہناں سارِیاں گلّاں دے بِناں ساڈے تُہاڈے وِچ اِک وڈّی کھڈ پئی ہوئی اے پئی اوہ جیہڑے ایتھوں تُہاڈے ولّ لنگھناں چاہن اوہ نا لنگھ سکن۔ تے نا اودھروں کوئی ساڈے ولّ اُراں آوے۔
Punjabi Standard Bible (Punjabi Standard Bible) 2023
ਇਸ ਤੋਂ ਇਲਾਵਾ ਤੁਹਾਡੇ ਅਤੇ ਸਾਡੇ ਵਿਚਕਾਰ ਇੱਕ ਵੱਡੀ ਖੱਡ ਠਹਿਰਾਈ ਗਈ ਹੈ ਤਾਂਕਿ ਜਿਹੜੇ ਇੱਥੋਂ ਤੁਹਾਡੇ ਕੋਲ ਜਾਣਾ ਚਾਹੁਣ, ਉਹ ਨਾ ਜਾ ਸਕਣ ਅਤੇ ਨਾ ਹੀ ਉੱਥੋਂ ਸਾਡੇ ਕੋਲ ਇਸ ਪਾਰ ਆ ਸਕਣ’।