Luke 16:6 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅੱਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸ ਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਨੇ ਕਿਹਾ, ‘ਤਿੰਨ ਹਜ਼ਾਰ ਜ਼ੈਤੂਨ ਦਾ ਤੇਲ ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਲੈ ਆਪਣਾ ਖਾਤਾ ਅਤੇ ਬੈਠ ਕੇ ਛੇਤੀ ਨਾਲ ਪੰਦਰਾਂ ਸੌ ਲਿਖ ਦੇ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ ‘ਤਿੰਨ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ,’ ਉਸਨੇ ਜਵਾਬ ਦਿੱਤਾ। “ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆ ਫੜ੍ਹ ਤੇਰਾ ਬਹੀ ਖਾਤਾ, ਜਲਦੀ ਨਾਲ ਬੈਠ ਅਤੇ ਇਸ ਵਿੱਚ ਪੰਦਰਾਂ ਸੌ ਲੀਟਰ ਲਿਖ ਦੇ।’
Punjabi Bible 2016 - ਪਵਿੱਤਰ ਬਾਈਬਲ O.V.
ਉਹ ਬੋਲਿਆ, ਸੌ ਮਣ ਤੇਲ, ਫੇਰ ਓਨ ਉਸ ਨੂੰ ਆਖਿਆ, ਭਈ ਆਪਣੀ ਬਹੀ ਲੈ ਅਤੇ ਬੈਠ ਕੇ ਛੇਤੀ ਪੰਜਾਹ ਲਿਖ
Punjabi ERV
ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਉੱਤਰ ਦਿੱਤਾ ਸੌ ਮਣ ਤੇਲ, ਫਿਰ ਉਸ ਨੇ ਆਖਿਆ ਜੋ ਆਪਣਾ ਖਾਤਾ ਲੈ ਅਤੇ ਬੈਠ ਕੇ ਛੇਤੀ ਪੰਜਾਹ ਮਣ ਲਿਖ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہ آکھن لگّا سَو کُپّے تیل۔ تَد اوس اوہنوں آکھیا اپنا کھاتہ لے کے بَہہ کے چھیتی پنجاہ لِکھ دے۔
Punjabi Standard Bible (Punjabi Standard Bible) 2023
ਉਸ ਨੇ ਉੱਤਰ ਦਿੱਤਾ, ‘ਸੌ ਮਣ ਤੇਲ’ । ਉਸ ਨੇ ਕਿਹਾ, ‘ਆਪਣਾ ਵਹੀ-ਖਾਤਾ ਲੈ ਅਤੇ ਬੈਠ ਕੇ ਛੇਤੀ ਨਾਲ ਪੰਜਾਹ ਲਿਖ’।