Luke 16:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸੱਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ?’ ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸ ਨੂੰ ਕਣਕ ਦੇ ਸੱਠ ਹਜ਼ਾਰ ਪੌਂਡ ਦੇਣਦਾਰ ਹਾਂ’, ਮੁਖਤਿਆਰ ਨੇ ਉਸ ਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਪ੍ਰਬੰਧਕ ਨੇ ਦੂਜੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ?’ ਉਸ ਨੇ ਕਿਹਾ, ‘ਇੱਕ ਹਜ਼ਾਰ ਕਵਿੰਟਲ ਕਣਕ ।’ ਪ੍ਰਬੰਧਕ ਨੇ ਕਿਹਾ, ‘ਲੈ ਆਪਣਾ ਖਾਤਾ ਅਤੇ ਇਸ ਵਿੱਚ ਅੱਠ ਸੌ ਕਵਿੰਟਲ ਲਿਖ ਦੇ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਅਤੇ ਤੂੰ ਕਿੰਨਾ ਕਰਜ਼ਾ ਦੇਣਾ ਹੈ?’ “ ‘ਤੀਹ ਟਨ ਕਣਕ, ਉਸਨੇ ਜਵਾਬ ਦਿੱਤਾ।’ “ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆਪਣਾ ਬਹੀ ਖਾਤਾ ਲੈ ਕੇ ਉਸ ਵਿੱਚ ਚੌਵੀਂ ਟਨ ਲਿਖ ਦੇ।’
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਦੂਏ ਨੇ ਕਿਹਾ, ਤੈਂ ਕਿੰਨਾ ਦੇਣਾ ਹੈ? ਓਸ ਆਖਿਆ, ਸੌ ਮਾਣੀ ਕਣਕ। ਓਨ ਉਸ ਨੂੰ ਆਖਿਆ ਭਈ ਆਪਣੀ ਬਹੀ ਲੈ ਕੇ ਅੱਸੀ ਲਿਖ
Punjabi ERV
ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ? ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸਨੂੰ ਕਣਕ ਦੇ ਸਠ ਹਜ਼ਾਰ ਪੌਂਡ ਦੇਣਦਾਰ ਹਾਂ, ਮੁਖਤਿਆਰ ਨੇ ਉਸਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਦੂਜੇ ਨੂੰ ਪੁੱਛਿਆ, ਤੂੰ ਕਿੰਨ੍ਹਾਂ ਦੇਣਾ ਹੈ? ਉਸ ਨੇ ਆਖਿਆ, ਸੌ ਮਣ ਕਣਕ। ਉਸ ਨੇ ਉਸ ਨੂੰ ਆਖਿਆ ਜੋ ਆਪਣਾ ਖਾਤਾ ਲੈ ਅਤੇ ਅੱਸੀ ਮਣ ਲਿਖ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر دُوجے نُوں آکھیا۔ تُوں کِنّاں دینا اے؟ اوس آکھیا۔ سَو مَن کنک۔ اوس اوہنوں آکھیا اپنا کھاتہ لے تے اَسّی لِکھ دے۔
Punjabi Standard Bible (Punjabi Standard Bible) 2023
ਫਿਰ ਉਸ ਨੇ ਦੂਜੇ ਨੂੰ ਕਿਹਾ, ‘ਤੂੰ ਕਿੰਨਾ ਦੇਣਾ ਹੈ’? ਉਸ ਨੇ ਕਿਹਾ, ‘ਸੌ ਮਣ ਕਣਕ’। ਉਸ ਨੇ ਉਸ ਨੂੰ ਕਿਹਾ, ‘ਆਪਣਾ ਵਹੀ-ਖਾਤਾ ਲੈ ਅਤੇ ਅੱਸੀ ਲਿਖ’।