Luke 17:12 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉਹ ਇੱਕ ਪਿੰਡ ਵਿੱਚ ਵੜ ਰਿਹਾ ਸੀ, ਉੱਥੇ ਉਸ ਨੂੰ ਦਸ ਕੋੜ੍ਹੀ ਮਿਲੇ। ਉਹ ਉਸ ਤੋਂ ਥੋੜੀ ਦੂਰੀ ਤੇ ਖੜ੍ਹੇ ਹੋ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਰਾਹ ਵਿੱਚ ਜਦੋਂ ਉਹ ਇੱਕ ਪਿੰਡ ਵਿੱਚ ਪ੍ਰਵੇਸ਼ ਕਰ ਹੀ ਰਹੇ ਸਨ ਤਾਂ ਉਹਨਾਂ ਨੂੰ ਦਸ ਕੋੜ੍ਹੀ ਮਿਲੇ । ਉਹ ਦੂਰ ਖਲ੍ਹੋ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਉਹ ਇੱਕ ਪਿੰਡ ਵੱਲ ਜਾ ਰਹੇ ਸੀ ਤਾਂ ਉਸ ਵੇਲੇ ਕੋੜ੍ਹ ਨਾਲ ਪੀੜਤ ਦਸ ਆਦਮੀ ਯਿਸ਼ੂ ਨੂੰ ਮਿਲੇ। ਉਹ ਕੁਝ ਦੂਰੀ ਉੱਤੇ ਖੜ੍ਹੇ ਹੋ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਉਹ ਦੇ ਕਿਸੇ ਪਿੰਡ ਵਿੱਚ ਵੜਦਿਆ ਦਸ ਕੋੜ੍ਹੇ ਉਹ ਨੂੰ ਮਿਲੇ ਜਿਹੜੇ ਦੂਰ ਖੜੇ ਰਹੇ
Punjabi ERV
ਜਦੋਂ ਉਹ ਇੱਕ ਪਿੰਡ ਵਿੱਚ ਵਡ਼ ਰਿਹਾ ਸੀ, ਉਥੇ ਉਸ ਨੂੰ ਦਸ ਕੋਢ਼ੀ ਮਿਲੇ। ਉਹ ਉਸ ਤੋਂ ਥੋਡ਼ੀ ਦੂਰੀ ਤੇ ਖਢ਼ੇ ਹੋ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਕਿਸੇ ਪਿੰਡ ਵਿੱਚ ਵੜਦਿਆਂ ਸਮੇਂ ਉਸ ਨੂੰ ਦਸ ਕੋੜ੍ਹੀ ਮਿਲੇ ਜਿਹੜੇ ਉਸ ਤੋਂ ਦੂਰ ਖੜੇ ਰਹੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اِک پِنڈ وِچ وڑدیاں سار دَس کوڑھے اوہنوں مِلے جیہڑے دُراڈے کھلوتے رہے۔
Punjabi Standard Bible (Punjabi Standard Bible) 2023
ਅਤੇ ਉਸ ਦੇ ਇੱਕ ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਦਸ ਕੋੜ੍ਹੀ ਉਸ ਨੂੰ ਮਿਲੇ ਜਿਹੜੇ ਦੂਰ ਖੜ੍ਹੇ ਰਹੇ।