Luke 17:20 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇੱਕ ਫਰੀਸੀ ਨੇ ਯਿਸੂ ਨੂੰ ਪੁੱਛਿਆ, “ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ?” ਯਿਸੂ ਨੇ ਆਖਿਆ, “ਪਰਮੇਸ਼ੁਰ ਦਾ ਰਾਜ ਆਵੇਗਾ ਪਰ ਇਸ ਤਰ੍ਹਾਂ ਨਹੀਂ ਕਿ ਤੁਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦੇ ਯੋਗ ਹੋਵੋਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫ਼ਰੀਸੀ ਦਲ ਦੇ ਕੁਝ ਲੋਕਾਂ ਨੇ ਯਿਸੂ ਕੋਲੋਂ ਪੁੱਛਿਆ, “ਪਰਮੇਸ਼ਰ ਦਾ ਰਾਜ ਕਦੋਂ ਆਵੇਗਾ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਪਰਮੇਸ਼ਰ ਦਾ ਰਾਜ ਆਉਣਾ ਕੋਈ ਇਹੋ ਜਿਹੀ ਚੀਜ਼ ਨਹੀਂ ਜਿਸ ਨੂੰ ਤੁਸੀਂ ਅੱਖਾਂ ਦੇ ਨਾਲ ਦੇਖ ਸਕਦੇ ਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਵਾਰੀ, ਜਦੋਂ ਫ਼ਰੀਸੀਆਂ ਨੇ ਪੁੱਛਿਆ ਕਿ ਪਰਮੇਸ਼ਵਰ ਦਾ ਰਾਜ ਕਦੋਂ ਆਵੇਗਾ, ਤਾਂ ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਰਾਜ ਦਾ ਆਉਣਾ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਵੇਖਿਆ ਜਾ ਸਕਦਾ ਹੈ,
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਫ਼ਰੀਸੀਆਂ ਨੇ ਉਹ ਨੂੰ ਪੁੱਛਿਆ ਭਈ ਪਰਮੇਸ਼ੁਰ ਦਾ ਰਾਜ ਕਦਕੁ ਆਊਗਾॽ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਰਾਜ ਪਰਤੱਖ ਹੋ ਕੇ ਨਹੀ ਆਉਂਦਾ
Punjabi ERV
ਇੱਕ ਫਰੀਸੀ ਨੇ ਯਿਸੂ ਨੂੰ ਪੁੱਛਿਆ, “ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ? ਯਿਸੂ ਨੇ ਆਖਿਆ, “ਪਰਮੇਸ਼ੁਰ ਦਾ ਰਾਜ ਆਵੇਗਾ ਪਰ ਇਸ ਤਰ੍ਹਾਂ ਨਹੀਂ ਕਿ ਤੁਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦੇ ਯੋਗ ਹੋਵੋਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਫ਼ਰੀਸੀਆਂ ਨੇ ਯਿਸੂ ਨੂੰ ਪੁੱਛਿਆ ਕਿ ਪਰਮੇਸ਼ੁਰ ਦਾ ਰਾਜ ਕਦ ਆਵੇਗਾ? ਤਾਂ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਰਾਜ ਪ੍ਰਗਟ ਰੂਪ ਵਿੱਚ ਨਹੀਂ ਆਉਂਦਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد فرِیسیاں اوہنوں پُچھیا پئی خُدا دی بادشاہی کدوں آوے گی۔ اوس جواب دے کے اوہناں نُوں آکھیا۔ خُدا دی بادشاہی وکھائی دے کے نئیں آؤندی۔
Punjabi Standard Bible (Punjabi Standard Bible) 2023
ਜਦੋਂ ਫ਼ਰੀਸੀਆਂ ਵੱਲੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਪਰਮੇਸ਼ਰ ਦਾ ਰਾਜ ਕਦੋਂ ਆਵੇਗਾ ਤਾਂ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਪਰਮੇਸ਼ਰ ਦਾ ਰਾਜ ਪਰਤੱਖ ਰੂਪ ਵਿੱਚ ਨਹੀਂ ਆਉਂਦਾ