Luke 17:24 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਉਹ ਸਪੱਸ਼ਟ ਤੌਰ ਤੇ ਉਸ ਬਿਜਲੀ ਦੀ ਤਰ੍ਹਾਂ ਦਿਸੇਗਾ ਜੋ ਅਕਾਸ਼ ਨੂੰ ਇੱਕ ਹੱਦ ਤੋਂ ਦੂਸਰੀ ਹੱਦ ਤੱਕ ਚਮਕਾਉਂਦੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿਸ ਤਰ੍ਹਾਂ ਬਿਜਲੀ ਅਕਾਸ਼ ਵਿੱਚ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਤੱਕ ਚਮਕਦੀ ਹੈ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਆਵੇਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ ਬਿਜਲੀ ਲਸ਼ਕਣ ਵਰਗਾ ਹੋਵੇਗਾ, ਜੋ ਅਕਾਸ਼ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚਮਕਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜਿਸ ਤਰਾਂ ਬਿਜਲੀ ਅਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲਿਸ਼ਕਦੀ ਤਾਂ ਅਕਾਸ਼ ਦੇ ਹੇਠ ਦੇ ਦੂਏ ਪਾਸੇ ਤੀਕੁਰ ਚਮਕਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਪੁੱਤ੍ਰ ਆਪਣੇ ਦਿਨ ਵਿੱਚ ਹੋਵੇਗਾ
Punjabi ERV
“ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਉਹ ਸਪਸ਼ਟ ਤੌਰ ਤੇ ਉਸ ਬਿਜਲੀ ਦੀ ਤਰ੍ਹਾਂ ਦਿਸੇਗਾ ਜੋ ਅਕਾਸ਼ ਨੂੰ ਇੱਕ ਹੱਦ ਤੋਂ ਦੂਸਰੀ ਹੱਦ ਤੱਕ ਚਮਕਾਉਂਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜਿਸ ਤਰ੍ਹਾਂ ਬਿਜਲੀ ਅਕਾਸ਼ ਦੇ ਹੇਠ ਇੱਕ ਪਾਸੇ ਲਿਸ਼ਕਦੀ ਹੈ ਅਤੇ ਅਕਾਸ਼ ਦੇ ਹੇਠ ਦੂਜੇ ਪਾਸੇ ਤੱਕ ਚਮਕਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਹੋਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جیویں بِجلی اپنا لشکارا اسمان دے ہیٹھ اِک پاسیوں لشکا کے دُوجے پاسے توڑی پاندی اے۔ اوسے طرح اِبنِ آدم اپنے دِن وِچ ہوئے گا۔
Punjabi Standard Bible (Punjabi Standard Bible) 2023
ਕਿਉਂਕਿ ਜਿਸ ਤਰ੍ਹਾਂ ਬਿਜਲੀ ਲਿਸ਼ਕਦੀ ਹੋਈ ਅਕਾਸ਼ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਆਪਣੇ ਦਿਨ ਵਿੱਚ ਪਰਗਟ ਹੋਵੇਗਾ।