Luke 17:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਫ਼ਰਜ ਕਰੋ ਤੁਹਾਡੇ ਵਿੱਚੋਂ ਕਿਸੇ ਇੱਕ ਕੋਲ ਨੇਕਰ ਹੋਵੇ ਜੋ ਖੇਤਾਂ ਵਿੱਚ ਕੰਮ ਕਰਦਾ ਹੋਵੇ, ਹੱਲ ਵਾਹੁੰਦਾ ਹੋਵੇ ਜਾਂ ਭੇਡਾਂ ਦੀ ਰੱਖਵਾਲੀ ਕਰਦਾ ਹੋਵੇ, ਜਦੋਂ ਉਹ ਖੇਤ ਤੋਂ ਵਾਪਸ ਆਉਂਦਾ ਹੈ, ਕੀ ਤੁਸੀਂ ਉਸ ਨੂੰ ਆਖੋਂਗੇ, ‘ਛੇਤੀ ਆ ਅਤੇ ਭੋਜਨ ਲਈ ਬੈਠ ਜਾ?’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਤੁਹਾਡੇ ਵਿੱਚੋਂ ਕੌਣ ਇਹੋ ਜਿਹਾ ਆਦਮੀ ਹੈ ਜਿਸ ਦਾ ਨੌਕਰ ਖੇਤ ਵਿੱਚ ਹਲ ਵਾਹ ਕੇ ਜਾਂ ਭੇਡਾਂ ਚਾਰ ਕੇ ਘਰ ਵਾਪਸ ਆਵੇ ਤਾਂ ਉਹ ਆਪਣੇ ਨੌਕਰ ਨੂੰ ਕਹੇ, ‘ਛੇਤੀ ਆ, ਅਤੇ ਰੋਟੀ ਖਾ ਲੈ?’
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਮੰਨ ਲਓ ਕਿ ਤੁਹਾਡੇ ਵਿੱਚੋਂ ਇੱਕ ਨੌਕਰ ਹੈ ਜੋ ਭੇਡਾਂ ਦੀ ਰਾਖੀ ਕਰ ਰਿਹਾ ਹੈ ਜਾਂ ਉਸਦੀ ਦੇਖਭਾਲ ਕਰ ਰਿਹਾ ਹੈ। ਕੀ ਉਹ ਨੌਕਰ ਨੂੰ ਆਖੇਗਾ ਜਦੋਂ ਉਹ ਖੇਤ ਵਿੱਚੋਂ ਆਵੇਗਾ, ‘ਹੁਣੇ ਆਓ ਅਤੇ ਖਾਣ ਬੈਠੋ’?
Punjabi Bible 2016 - ਪਵਿੱਤਰ ਬਾਈਬਲ O.V.
ਤੁਹਾਡੇ ਵਿੱਚੋਂ ਕੌਣ ਹੈ ਜੇ ਉਹ ਦਾ ਚਾਕਰ ਹਲ ਵਾਹੁੰਦਾ ਯਾ ਭੇਡਾਂ ਚਾਰਦਾ ਹੋਵੇ ਤਾਂ ਜਿਸ ਵੇਲੇ ਉਹ ਖੇਤੋਂ ਆਵੇ ਉਸ ਨੂੰ ਆਖੇਗਾ, ਛੇਤੀ ਆ ਕੇ ਖਾਣ ਨੂੰ ਬੈਠॽ
Punjabi ERV
“ਫ਼ਰਜ ਕਰੋ ਤੁਹਾਡੇ ਵਿੱਚੋਂ ਕਿਸੇ ਇੱਕ ਕੋਲ ਨੇਕਰ ਹੋਵੇ ਜੋ ਖੇਤਾਂ ਵਿੱਚ ਕੰਮ ਕਰਦਾ ਹੋਵੇ, ਹਲ ਵਾਹੁੰਦਾ ਹੋਵੇ ਜਾਂ ਭੇਡਾਂ ਦੀ ਰਖਵਾਲੀ ਕਰਦਾ ਹੋਵੇ, ਜਦੋਂ ਉਹ ਖੇਤ ਤੋਂ ਵਾਪਸ ਆਉਂਦਾ ਹੈ, ਕੀ ਤੁਸੀਂ ਉਸਨੂੰ ਆਖੋਂਗੇ, ‘ਛੇਤੀ ਆ ਅਤੇ ਭੋਜਨ ਲਈ ਬੈਠ ਜਾ?’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਹਾਡੇ ਵਿੱਚੋਂ ਕੌਣ ਹੈ ਜੇ ਉਸ ਦਾ ਨੌਕਰ ਹਲ ਵਾਹੁੰਦਾ ਜਾ ਭੇਡਾਂ ਚਾਰਦਾ ਹੋਵੇ ਅਤੇ ਜਿਸ ਵੇਲੇ ਉਹ ਖੇਤੋਂ ਵਾਪਸ ਆਵੇ ਤਾਂ ਉਸ ਨੂੰ ਆਖੇਗਾ ਕਿ ਛੇਤੀ ਆ ਕੇ ਖਾਣ ਨੂੰ ਬੈਠ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے تُہاڈے وِچوں کون اے۔ جِہدا نوکر ہَل واہ کے تے اِجّڑ چار کے پَیلیوں آوے۔ تے آوندے نُوں ایہہ آکھے۔ پئی چھیتی نال آ تے کھان لئی بَہہ جا؟
Punjabi Standard Bible (Punjabi Standard Bible) 2023
ਤੁਹਾਡੇ ਵਿੱਚੋਂ ਕਿਹੜਾ ਹੈ ਜਿਸ ਦਾ ਸੇਵਕ ਹਲ ਵਾਹੁੰਦਾ ਜਾਂ ਭੇਡਾਂ ਚਰਾਉਂਦਾ ਹੋਵੇ ਅਤੇ ਜਦੋਂ ਉਹ ਖੇਤ ਵਿੱਚੋਂ ਆਵੇ ਤਾਂ ਉਸ ਨੂੰ ਕਹੇ, ‘ਛੇਤੀ ਨਾਲ ਆ ਕੇ ਭੋਜਨ ਕਰਨ ਲਈ ਬੈਠ’?