Luke 17:8 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਨਹੀਂ! ਤੁਸੀਂ ਆਪਣੇ ਸੇਵਕ ਨੂੰ ਆਖੋਂਗੇ, ‘ਮੇਰੇ ਲਈ ਰਾਤ ਦਾ ਭੋਜਨ ਤਿਆਰ ਕਰ, ਕੱਪੜੇ ਪਾ ਅਤੇ ਜਦੋਂ ਤੀਕ ਮੈਂ ਖਾਂਦਾ ਤੇ ਪੀਂਦਾ ਹਾਂ, ਮੇਰੀ ਸੇਵਾ ਕਰ। ਫ਼ਿਰ ਤੂੰ ਖਾ ਪੀ ਸੱਕਦਾ ਹੈਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਦੀ ਵੀ ਨਹੀਂ! ਤੁਸੀਂ ਇਸ ਦੀ ਥਾਂ ਇਸ ਤਰ੍ਹਾਂ ਕਹੋਗੇ, ‘ਮੇਰੇ ਲਈ ਭੋਜਨ ਤਿਆਰ ਕਰ ਅਤੇ ਜਦੋਂ ਤੱਕ ਮੈਂ ਖਾ ਪੀ ਨਾ ਲਵਾਂ, ਕਮਰ ਕੱਸ ਕੇ ਮੇਰੀ ਸੇਵਾ ਕਰ । ਬਾਅਦ ਵਿੱਚ ਤੂੰ ਵੀ ਖਾ ਪੀ ਲੈਣਾ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੀ ਉਹ ਆਪਣੇ ਸੇਵਕ ਨੂੰ ਇਸ ਤਰ੍ਹਾਂ ਨਹੀਂ ਕਹੇਗਾ, ‘ਮੇਰੇ ਲਈ ਖਾਣਾ ਤਿਆਰ ਕਰੋ ਅਤੇ ਤਿਆਰ ਹੋ ਜਾਓ ਜਦ ਤੱਕ ਮੈਂ ਖਾ-ਪੀ ਰਿਹਾ ਹਾਂ ਮੇਰਾ ਇੰਤਜ਼ਾਰ ਕਰੋ, ਉਸ ਤੋਂ ਬਾਅਦ ਤੁਸੀਂ ਵੀ ਖਾ-ਪੀ ਸਕਦੇ ਹੋ?’
Punjabi Bible 2016 - ਪਵਿੱਤਰ ਬਾਈਬਲ O.V.
ਸਗੋਂ ਉਹ ਨੂੰ ਇਹ ਨਾ ਆਖੇਗਾ ਭਈ ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਟਹਿਲ ਕਰ ਜਦ ਤੀਕੁਰ ਮੈਂ ਖਾ ਪੀ ਨਾ ਹਟਾਂ ਅਤੇ ਇਹ ਦੇ ਪਿੱਛੋਂ ਤੂੰ ਖਾਵੀਂ ਪੀਵੀਂॽ
Punjabi ERV
ਨਹੀਂ! ਤੁਸੀਂ ਆਪਣੇ ਸੇਵਕ ਨੂੰ ਆਖੋਂਗੇ, ‘ਮੇਰੇ ਲਈ ਰਾਤ ਦਾ ਭੋਜਨ ਤਿਆਰ ਕਰ, ਕੱਪਡ਼ੇ ਪਾ ਅਤੇ ਜਦੋਂ ਤੀਕ ਮੈਂ ਖਾਂਦਾ ਤੇ ਪੀਂਦਾ ਹਾਂ, ਮੇਰੀ ਸੇਵਾ ਕਰ। ਫ਼ਿਰ ਤੂੰ ਖਾ ਪੀ ਸਕਦਾ ਹੈਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਗੋਂ ਉਸ ਨੂੰ ਇਹ ਨਾ ਆਖੇਗਾ, ਕਿ ਕੁਝ ਖਾਣ ਨੂੰ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ ਜਦ ਤੱਕ ਮੈਂ ਖਾ ਪੀ ਨਾ ਲਵਾਂ ਅਤੇ ਇਸ ਦੇ ਬਾਅਦ ਤੂੰ ਖਾਵੀਂ ਪੀਵੀਂ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سگوں اوہنوں ایہہ نا آکھے گا۔ پئی میرے لئی پکا۔ تے جد تِیکر کھا پی نا لواں۔ لکّ بَنّھ کے میری سیوا کر۔ تے ایہہ کمّ مُکا کے مگروں تُوں وی کھا پی لَویں۔
Punjabi Standard Bible (Punjabi Standard Bible) 2023
ਬਲਕਿ ਉਹ ਸੇਵਕ ਨੂੰ ਇਹ ਨਾ ਕਹੇਗਾ, ‘ਮੇਰੇ ਖਾਣ ਲਈ ਕੁਝ ਤਿਆਰ ਕਰ ਅਤੇ ਜਦੋਂ ਤੱਕ ਮੈਂ ਖਾ-ਪੀ ਨਾ ਲਵਾਂ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ; ਇਸ ਤੋਂ ਬਾਅਦ ਤੂੰ ਵੀ ਖਾ-ਪੀ ਲਵੀਂ’?