Luke 18:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਮਸੂਲੀਆ ਇੱਕ ਖੂੰਜੇ ਵਿੱਚ ਖੜ੍ਹਾ ਹੋ ਗਿਆ, ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਉਸ ਨੇ ਆਪਣਾ ਸਿਰ ਵੀ ਸਵਰਗ ਵੱਲ ਚੁੱਕਣ ਦੀ ਦਲੇਰੀ ਨਾ ਕੀਤੀ। ਉਸ ਨੇ ਪਰਮੇਸ਼ੁਰ ਅੱਗੇ ਆਪਣੇ-ਆਪ ਨੂੰ ਬੜਾ ਨਿਮਾਣਾ ਪ੍ਰਗਟ ਕੀਤਾ ਅਤੇ ਆਖਿਆ, ‘ਹੇ ਪਰਮੇਸ਼ੁਰ! ਮੇਰੇ ਤੇ ਮਿਹਰ ਕਰ! ਮੈਂ ਇੱਕ ਪਾਪੀ ਹਾਂ!’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਟੈਕਸ ਲੈਣ ਵਾਲਾ ਦੂਰ ਹੀ ਖੜ੍ਹਾ ਰਿਹਾ । ਉਸ ਦਾ ਉਤਾਂਹ ਅਕਾਸ਼ ਵੱਲ ਆਪਣੀਆਂ ਅੱਖਾਂ ਚੁੱਕਣ ਦਾ ਹੌਂਸਲਾ ਨਾ ਹੋਇਆ । ਉਸ ਨੇ ਆਪਣੀ ਛਾਤੀ ਪਿੱਟਦੇ ਹੋਏ ਇਹ ਪ੍ਰਾਰਥਨਾ ਕੀਤੀ, ‘ਹੇ ਪਰਮੇਸ਼ਰ, ਮੈਂ ਪਾਪੀ ਮਨੁੱਖ ਹਾਂ, ਮੇਰੇ ਉੱਤੇ ਦਇਆ ਕਰੋ!’
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਪਰ ਚੁੰਗੀ ਲੈਣ ਵਾਲਾ ਕੁਝ ਦੂਰੀ ਉੱਤੇ ਖੜ੍ਹਾ ਰਿਹਾ। ਉਹ ਸਵਰਗ ਵੱਲ ਵੇਖ ਤੱਕ ਨਹੀਂ ਰਿਹਾ ਸੀ, ਪਰ ਆਪਣੀ ਛਾਤੀ ਨੂੰ ਕੁੱਟਦੇ ਹੋਏ ਪ੍ਰਾਰਥਨਾ ਕੀਤੀ, ‘ਹੇ ਪਰਮੇਸ਼ਵਰ, ਮੈਂ ਇੱਕ ਪਾਪੀ ਹਾਂ, ਮੇਰੇ ਤੇ ਕਿਰਪਾ ਕਰੋ।’
Punjabi Bible 2016 - ਪਵਿੱਤਰ ਬਾਈਬਲ O.V.
ਪਰ ਉਸ ਮਸੂਲੀਏ ਨੇ ਕੁਝ ਫ਼ਰਕ ਨਾਲ ਖੜੋ ਕੋ ਐੱਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੀ ਵੱਲ ਚੁੱਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਏਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ!
Punjabi ERV
“ਮਸੂਲੀਆ ਇੱਕ ਖੂਂਜੇ ਵਿੱਚ ਖਢ਼ਾ ਹੋ ਗਿਆ, ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਉਸਨੇ ਆਪਣਾ ਸਿਰ ਵੀ ਸਵਰਗ ਵੱਲ ਚੁੱਕਣ ਦੀ ਦਲੇਰੀ ਨਾ ਕੀਤੀ। ਉਸਨੇ ਪਰਮੇਸ਼ੁਰ ਅੱਗੇ ਆਪਣੇ-ਆਪ ਨੂੰ ਬਾਡ਼ਾ ਨਿਮਾਣਾ ਪ੍ਰਗਟ ਕੀਤਾ ਅਤੇ ਆਖਿਆ, ‘ਹੇ ਪ੍ਰਭੂ! ਮੇਰੇ ਤੇ ਮਿਹਰ ਕਰ! ਮੈਂ ਇੱਕ ਪਾਪੀ ਹਾਂ!’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਸ ਚੂੰਗੀ ਲੈਣ ਵਾਲੇ ਨੇ ਕੁਝ ਦੂਰ ਖੜ੍ਹੇ ਹੋ ਕੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਅਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ! ਮੈਂ ਪਾਪੀ ਹਾਂ। ਮੇਰੇ ਉੱਤੇ ਦਯਾ ਕਰ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر محصُولئے دُوروں کھلو کے اینا وی نئیں چاہیا۔ پئی اسمان ولّ اَکھّیاں کرے۔ سگوں پِٹ پِٹ کے ایہہ آکھدا سی۔ پئی اَے خُدا مَیں جو گُناہیں ہاں میرے اُتّے رَحم کر۔
Punjabi Standard Bible (Punjabi Standard Bible) 2023
ਪਰ ਮਹਿਸੂਲੀਏ ਨੇ ਦੂਰ ਖੜ੍ਹੇ ਰਹਿ ਕੇ ਆਪਣੀਆਂ ਅੱਖਾਂ ਵੀ ਅਕਾਸ਼ ਵੱਲ ਚੁੱਕਣੀਆਂ ਨਾ ਚਾਹੀਆਂ, ਸਗੋਂ ਛਾਤੀ ਪਿੱਟਦਾ ਹੋਇਆ ਕਹਿਣ ਲੱਗਾ, ‘ਹੇ ਪਰਮੇਸ਼ਰ, ਮੇਰੇ ਪਾਪੀ ਉੱਤੇ ਦਇਆ ਕਰ’।