Luke 19:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਬਾਦਸ਼ਾਹ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈ। ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਛੋਟੀਆਂ ਚੀਜ਼ਾਂ ਵਿੱਚ ਵਿਸ਼ਵਾਸਯੋਗ ਹੈ, ਇਸ ਲਈ ਮੈਂ ਹੁਣ ਤੈਨੂੰ ਦਸ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਨੇ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈਂ ਕਿਉਂਕਿ ਤੂੰ ਇੱਕ ਛੋਟੇ ਜਿਹੇ ਕੰਮ ਨੂੰ ਬੜੀ ਈਮਾਨਦਾਰੀ ਨਾਲ ਨਿਭਾਇਆ ਹੈ । ਇਸ ਲਈ ਮੈਂ ਤੈਨੂੰ ਦਸ ਸ਼ਹਿਰਾਂ ਦਾ ਅਧਿਕਾਰੀ ਨਿਯੁਕਤ ਕਰਦਾ ਹਾਂ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ ‘ਸ਼ਾਬਾਸ਼, ਮੇਰੇ ਚੰਗੇ ਸੇਵਕ!’ ਉਸ ਦੇ ਮਾਲਕ ਨੇ ਜਵਾਬ ਦਿੱਤਾ। ‘ਕਿਉਂਕਿ ਤੂੰ ਬਹੁਤ ਹੀ ਛੋਟੇ ਮਾਮਲੇ ਵਿੱਚ ਵਫ਼ਾਦਾਰ ਰਿਹਾ ਹੈ, ਇਸ ਲਈ ਤੂੰ ਦਸ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਓਨ ਉਸ ਨੂੰ ਆਖਿਆ, ਹੇ ਅੱਛੇ ਨੌਕਰ ਸ਼ਾਬਾਸ਼ੇ! ਇਸ ਲਈ ਜੋ ਤੂੰ ਬਹੁਤ ਥੋੜੇ ਵਿੱਚ ਮਾਤਬਰ ਨਿੱਕਲਿਆ ਤੂੰ ਦਸਾਂ ਨਗਰਾਂ ਉੱਤੇ ਇਖ਼ਤਿਆਰ ਰੱਖ
Punjabi ERV
ਬਾਦਸ਼ਾਹ ਨੇ ਉਸਨੂੰ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈ। ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਛੋਟੀਆਂ ਚੀਜ਼ਾਂ ਵਿੱਚ ਵਿਸ਼ਵਾਸਯੋਗ ਹੈ, ਇਸ ਲਈ ਮੈਂ ਹੁਣ ਤੈਨੂੰ ਦਸ ਸ਼ਹਿਰਾਂ ਦਾ ਹਾਕਮ ਬਣਾਵਾਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਸ ਨੇ ਦਾਸ ਨੂੰ ਆਖਿਆ, ਹੇ ਚੰਗੇ ਨੌਕਰ ਸ਼ਾਬਾਸ਼! ਇਸ ਲਈ ਜੋ ਤੂੰ ਬਹੁਤ ਥੋੜ੍ਹੇ ਵਿੱਚ ਇਮਾਨਦਾਰ ਨਿੱਕਲਿਆ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰ ਰੱਖ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس اوہنوں آکھیا۔ شاواشے! چنگے نوکر ایس لئی پئی تُوں بُہت تھوڑے وِچ وفادار نِکلیوں دَساں شہراں اُتّے تُوں مُختِیار ہو۔
Punjabi Standard Bible (Punjabi Standard Bible) 2023
ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਚੰਗੇ ਦਾਸ, ਕਿਉਂਕਿ ਤੂੰ ਥੋੜ੍ਹੇ ਵਿੱਚ ਇਮਾਨਦਾਰ ਰਿਹਾ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰੀ ਹੋ’।