Luke 19:23 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇਕਰ ਇਹ ਸੱਚ ਹੈ, ਤਾਂ ਤੈਨੂੰ ਮੇਰੇ ਧਨ ਨੂੰ ਸਰਾਫ਼ੇ ਦੀ ਹੱਟੀ ਵਿੱਚ ਰੱਖਣਾ ਚਾਹੀਦਾ ਸੀ, ਤਾਂ ਜੋ ਜਦੋਂ ਮੈਂ ਵਾਪਸ ਪਰਤਦਾ, ਮੈਂ ਆਪਣਾ ਧਨ ਕੁਝ ਬਿਆਜ ਨਾਲ ਪ੍ਰਾਪਤ ਕੀਤਾ ਹੁੰਦਾ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਤੂੰ ਇਸ ਅਸ਼ਰਫ਼ੀ ਨੂੰ ਬੈਂਕ ਵਿੱਚ ਜਮ੍ਹਾਂ ਕਿਉਂ ਨਹੀਂ ਕਰਾਇਆ? ਉੱਥੋਂ ਮੈਂ ਇਸ ਨੂੰ ਵਿਆਜ ਸਮੇਤ ਵਾਪਸ ਲੈਂਦਾ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਫਿਰ ਤੂੰ ਮੇਰੇ ਪੈਸੇ ਜਮ੍ਹਾਂ ਕਿਉਂ ਨਹੀਂ ਕੀਤੇ? ਜਦੋਂ ਮੈਂ ਵਾਪਸ ਆਉਂਦਾ ਤਾਂ ਮੈਂ ਇਸ ਨੂੰ ਵਿਆਜ ਸਮੇਤ ਇਕੱਠਾ ਕਰ ਸਕਦਾ ਸੀ?’
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਤੈਂ ਮੇਰੇ ਰੁਪਏ ਸ਼ਰਾਫ਼ ਦੀ ਹੱਟੀ ਕਿਉਂ ਨਾ ਰੱਖੇ ਜੋ ਮੈਂ ਆਣ ਕੇ ਉਨ੍ਹਾਂ ਨੂੰ ਬਿਆਜ ਸੁੱਧਾ ਲੈਂਦਾॽ
Punjabi ERV
ਜੇਕਰ ਇਹ ਸੱਚ ਹੈ, ਤਾਂ ਤੈਨੂੰ ਮੇਰੇ ਧਨ ਨੂੰ ਸਰਾਫ਼ੇ ਦੀ ਹਟ੍ਟੀ ਵਿੱਚ ਰੱਖਣਾ ਚਾਹੀਦਾ ਸੀ, ਤਾਂ ਜੋ ਜਦੋਂ ਮੈਂ ਵਾਪਸ ਪਰਤਦਾ, ਮੈਂ ਆਪਣਾ ਧਨ ਕੁਝ ਬਿਆਜ ਨਾਲ ਪ੍ਰਾਪਤ ਕੀਤਾ ਹੁੰਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਤੂੰ ਮੇਰੇ ਰੁਪਏ ਸ਼ਾਹੂਕਾਰ ਦੇ ਕੋਲ ਕਿਉਂ ਨਾ ਰੱਖੇ, ਜੋ ਮੈਂ ਆਣ ਕੇ ਉਨ੍ਹਾਂ ਨੂੰ ਵਿਆਜ ਸਮੇਤ ਵਸੂਲ ਕਰ ਲੈਂਦਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر تُوں میرے رُپئیاں نُوں ساہوکار کول کیوں نا رکھیا پئی مَیں آ کے اوہناں نُوں بیاج سَنے لَیندا؟
Punjabi Standard Bible (Punjabi Standard Bible) 2023
ਫਿਰ ਤੂੰ ਮੇਰਾ ਪੈਸਾ ਕਿਸੇ ਸ਼ਾਹੂਕਾਰ ਕੋਲ ਕਿਉਂ ਨਹੀਂ ਰੱਖਿਆ ਕਿ ਮੈਂ ਆ ਕੇ ਵਿਆਜ ਸਮੇਤ ਵਾਪਸ ਲੈਂਦਾ’?