Luke 19:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਜ਼ੱਕੀ ਉੱਪਰ ਉੱਠਿਆ ਅਤੇ ਆਖਿਆ, “ਪ੍ਰਭੂ, ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਲ ਧੋਖਾ ਕਰਾਂ ਤਾਂ ਉਸਦਾ ਚੌਗੁਣਾ ਉਸ ਮਨੁੱਖ ਨੂੰ ਮੋੜਾਂਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜ਼ੱਕਈ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, “ਪ੍ਰਭੂ ਜੀ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇ ਦਿੰਦਾ ਹਾਂ । ਜੇਕਰ ਮੈਂ ਬੇਇਨਸਾਫ਼ੀ ਕਰ ਕੇ ਕਿਸੇ ਕੋਲੋਂ ਕੁਝ ਲਿਆ ਹੈ ਤਾਂ ਮੈਂ ਉਸ ਨੂੰ ਚਾਰ-ਗੁਣਾ ਮੋੜ ਦਿੰਦਾ ਹਾਂ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜ਼ਕਖਾਇਯਾਸ ਖੜ੍ਹਾ ਹੋ ਕੇ ਪ੍ਰਭੂ ਨੂੰ ਆਖਣ ਲੱਗਾ, “ਹੇ ਪ੍ਰਭੂ! ਇੱਥੇ ਹੀ ਅਤੇ ਹੁਣੇ ਹੀ ਮੈਂ ਆਪਣੀ ਅੱਧੀ ਜਾਇਦਾਦ ਗ਼ਰੀਬਾਂ ਨੂੰ ਦਿੰਦਾ ਹਾਂ, ਅਤੇ ਜੇ ਮੈਂ ਕਿਸੇ ਨਾਲ ਧੋਖਾ ਕੀਤਾ ਤਾਂ ਮੈਂ ਉਸ ਨੂੰ ਚਾਰ ਗੁਣਾ ਵਾਪਸ ਕਰ ਦਿਆਂਗਾ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਜ਼ੱਕੀ ਨੇ ਖੜੋ ਕੇ ਪ੍ਰਭੁ ਨੂੰ ਕਿਹਾ, ਪ੍ਰਭੁ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਅਰ ਜੇ ਮੈਂ ਕਿਸੇ ਉੱਤੇ ਊਜ ਲਾਕੇ ਕੁਝ ਲੈ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ
Punjabi ERV
ਪਰ ਜ਼ਕੀ ਉੱਪਰ ਉਠਿਆ ਅਤੇ ਆਖਿਆ, “ਪ੍ਰਭੂ, ਮੈਂ ਆਪਣਾ ਅਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਲ ਧੋਖਾ ਕਰਾਂ ਤਾਂ ਉਸਦਾ ਚੌਗੁਣਾ ਉਸ ਮਨੁੱਖ ਨੂੰ ਮੋਡ਼ਾਂਗਾ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਮੈਂ ਆਪਣੀ ਅੱਧੀ ਜਾਇਦਾਦ ਗਰੀਬਾਂ ਨੂੰ ਵੰਡ ਦਿੰਦਾ ਹਾਂ ਅਤੇ ਜੇ ਮੈਂ ਕਿਸੇ ਕੋਲੋਂ ਧੋਖੇ ਨਾਲ ਲਿਆ ਹੈ, ਤਾਂ ਚਾਰ ਗੁਣਾ ਮੋੜ ਦਿਆਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر زکائی کھلو کے خُداوند نُوں آکھیا۔ اَے خُداوند ویکھ مَیں اپنا ادھا مال غرِیباں نُوں دینا آں۔ تے جے کِسے کولوں کُجھ ناحق لے لیا اے۔ مَیں اوہدا چَوناں بھر دینا آں۔
Punjabi Standard Bible (Punjabi Standard Bible) 2023
ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, “ਪ੍ਰਭੂ ਵੇਖ, ਮੈਂ ਆਪਣਾ ਅੱਧਾ ਮਾਲ-ਧਨ ਗਰੀਬਾਂ ਨੂੰ ਦਿੰਦਾ ਹਾਂ ਅਤੇ ਜੇ ਮੈਂ ਧੋਖੇ ਨਾਲ ਕਿਸੇ ਤੋਂ ਕੁਝ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ।”