Luke 2:36 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਆੱਨਾ ਨਾਉਂ ਦੀ ਇੱਕ ਨਬੀਆ ਸੀ, ਅਤੇ ਉਹ ਅਸ਼ੇਰ ਦੇ ਘਰਾਣੇ ਵਿੱਚੋਂ ਫ਼ਨੂਏਲ ਦੀ ਧੀ ਸੀ। ਉਹ ਬੜੀ ਬਜ਼ੁਰਗ ਸੀ। ਉਹ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ 7 ਸਾਲ ਰਹੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੇ ਆੱਨਾ ਨਾਂ ਦੀ ਇੱਕ ਨਬੀਆ ਰਹਿੰਦੀ ਸੀ । ਉਹ ਅਸ਼ੇਰ ਕੁਲ ਦੇ ਫ਼ਨੂਏਲ ਦੀ ਧੀ ਸੀ । ਉਹ ਬਹੁਤ ਬਜ਼ੁਰਗ ਹੋ ਗਈ ਸੀ । ਵਿਆਹ ਦੇ ਸੱਤ ਸਾਲ ਬਾਅਦ ਹੀ ਉਸ ਦਾ ਪਤੀ ਮਰ ਗਿਆ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੰਨਾ ਨਾਮਕ ਇੱਕ ਨਬੀ ਸੀ, ਜੋ ਅਸ਼ੇਰ ਖ਼ਾਨਦਾਨ ਦੇ ਫਨੁਏਲ ਨਾਮਕ ਵਿਅਕਤੀ ਦੀ ਧੀ ਸੀ। ਉਹ ਬਹੁਤ ਬੁੱਢੀ ਸੀ ਅਤੇ ਵਿਆਹ ਦੇ ਬਾਅਦ ਪਤੀ ਦੇ ਨਾਲ ਸਿਰਫ ਸੱਤ ਸਾਲ ਰਹਿ ਕੇ ਵਿਧਵਾ ਹੋ ਗਈ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਉਂ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ ।ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰਪੁਣੇ ਤੋਂ ਸੱਤ ਵਰਹੇ ਭਰਥਾ ਨਾਲ ਨਿਰਵਾਹ ਕੀਤਾ ਸੀ
Punjabi ERV
ਅਨ੍ਨਾ ਨਾਉਂ ਦੀ ਇੱਕ ਨਬੀਆ ਸੀ, ਅਤੇ ਉਹ ਅਸ਼ੇਰ ਦੇ ਘਰਾਣੇ ਵਿੱਚੋਂ ਫ਼ਨੂਏਲ ਦੀ ਧੀ ਸੀ। ਉਹ ਬਡ਼ੀ ਬਜ਼ੁਰਗ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਮ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ। ਉਹ ਬਜ਼ੁਰਗ ਸੀ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਸੱਤ ਸਾਲਾਂ ਤੱਕ ਹੀ ਆਪਣੇ ਪਤੀ ਨਾਲ ਰਹਿ ਸਕੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے آشر دے گھرانے وِچوں حنّاہ ناں فنوایل دی دِھی اِک نَبِیہ سی۔ اوہ وڈّی عُمر دی سی۔ تے اوس اپنے کوار پُنے دے پِچّھوں اپنے بندے نال سَتّ ورھے کٹّے سن۔
Punjabi Standard Bible (Punjabi Standard Bible) 2023
ਉੱਥੇ ਹੀ ਆੱਨਾ ਨਾਮਕ ਇੱਕ ਨਬੀਆ ਸੀ ਜੋ ਫਨੂਏਲ ਦੀ ਧੀ ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਸੀ। ਉਹ ਬਹੁਤ ਬਜ਼ੁਰਗ ਸੀ ਅਤੇ ਵਿਆਹ ਤੋਂ ਬਾਅਦ ਸੱਤ ਸਾਲ ਆਪਣੇ ਪਤੀ ਨਾਲ ਰਹੀ ਸੀ