Luke 2:44 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਸੋਚਕੇ ਕਿ ਉਹ ਯਾਤਰੀਆਂ ਦੇ ਸਮੂਹ ਵਿੱਚ ਹੀ ਹੋਵੇਗਾ ਉਹ ਸਾਰਾ ਦਿਨ ਸਫ਼ਰ ਕਰਦੇ ਰਹੇ, ਤਾਂ ਕੁਝ ਦੇਰ ਬਾਦ ਉਨ੍ਹਾਂ ਨੇ ਉਸ ਨੂੰ ਆਪਣੇ ਨਜ਼ਦੀਕੀ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਲੱਭਣਾ ਸ਼ੁਰੂ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਸੋਚਿਆ ਕਿ ਯਿਸੂ ਆਪਣੇ ਸਾਥੀਆਂ ਨਾਲ ਹੋਣਗੇ । ਉਹ ਇੱਕ ਦਿਨ ਦੀ ਯਾਤਰਾ ਖ਼ਤਮ ਕਰ ਚੁੱਕੇ ਸਨ । ਤਦ ਉਹਨਾਂ ਨੇ ਯਿਸੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਸੋਚਦਿਆਂ ਕਿ ਬਾਲਕ ਕਿਤੇ ਯਾਤਰੀ ਸਮੂਹ ਵਿੱਚ ਹੋਵੇਗਾ, ਉਹ ਉਸ ਦਿਨ ਦੀ ਯਾਤਰਾ ਵਿੱਚ ਅੱਗੇ ਵੱਧਦੇ ਗਏ। ਫਿਰ ਉਹਨਾਂ ਨੇ ਪਰਿਵਾਰਕ ਦੋਸਤਾਂ-ਮਿੱਤਰਾਂ ਵਿੱਚ ਯਿਸ਼ੂ ਨੂੰ ਭਾਲਣਾ ਸ਼ੁਰੂ ਕੀਤਾ,
Punjabi Bible 2016 - ਪਵਿੱਤਰ ਬਾਈਬਲ O.V.
ਪਰ ਇਹ ਸਮਝ ਕੇ ਭਈ ਉਹ ਕਾਫਲੇ ਵਿੱਚ ਹੈ ਓਹ ਇੱਕ ਮੰਜ਼ਲ ਗਏ ਤਦ ਉਹ ਨੂੰ ਸਾਕਾਂ ਅਤੇ ਜਾਣ ਪਛਾਣਾਂ ਵਿੱਚ ਭਾਲਿਆ
Punjabi ERV
ਇਹ ਸੋਚਕੇ ਕਿ ਉਹ ਯਾਤਰੀਆਂ ਦੇ ਸਮੂਹ ਵਿੱਚ ਹੀ ਹੋਵੇਗਾ ਉਹ ਸਾਰਾ ਦਿਨ ਸਫ਼ਰ ਕਰਦੇ ਰਹੇ, ਤਾਂ ਕੁਝ ਦੇਰ ਬਾਦ ਉਨ੍ਹਾਂ ਨੇ ਉਸਨੂੰ ਆਪਣੇ ਨਜ਼ਦੀਕੀ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਲਭਣਾ ਸ਼ੁਰੂ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਇਹ ਸੋਚ ਕੇ ਕਿ ਉਹ ਕਾਫਲੇ ਵਿੱਚ ਹੋਵੇਗਾ ਉਹਨਾਂ ਨੇ ਇੱਕ ਦਿਨ ਦਾ ਸਫ਼ਰ ਪੂਰਾ ਕੀਤਾ ਅਤੇ ਤਦ ਉਸ ਨੂੰ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر ایہہ سمجھ کے پئی اوہ ساک لوکاں دے نال اے اِک منزل نِکل گئے۔ تے اوہنوں اپنے ساکاں تے جان پچھاناں وِچ لبّھدے پِھرے۔
Punjabi Standard Bible (Punjabi Standard Bible) 2023
ਉਹ ਇਹ ਸੋਚ ਕੇ ਜੋ ਉਹ ਕਾਫ਼ਲੇ ਦੇ ਨਾਲ ਹੋਵੇਗਾ ਇੱਕ ਦਿਨ ਦੀ ਯਾਤਰਾ ਕਰ ਚੁੱਕੇ; ਤਦ ਉਹ ਉਸ ਨੂੰ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਭਾਲਣ ਲੱਗੇ।