Luke 20:35 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਉਹ ਲੋਕ ਜਿਹੜੇ ਮੁਰਦਿਆਂ ਵਿੱਚੋਂ ਜੀਅ ਉੱਠਦੇ ਹਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿੱਚ ਜਿਉਣਗੇ, ਉਹ ਵਿਆਹ ਨਹੀਂ ਕਰਨਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜਿਹੜੇ ਇਸ ਯੋਗ ਗਿਣੇ ਜਾਂਦੇ ਹਨ ਕਿ ਉਹ ਉਸ ਯੁੱਗ ਨੂੰ ਅਤੇ ਮੁਰਦਿਆਂ ਦੇ ਪੁਨਰ-ਉਥਾਨ ਨੂੰ ਪ੍ਰਾਪਤ ਕਰਨ, ਉਹਨਾਂ ਵਿੱਚ ਵਿਆਹ ਨਹੀਂ ਹੋਣਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜਿਹੜੇ ਲੋਕ ਆਉਣ ਵਾਲੇ ਯੁੱਗ ਵਿੱਚ ਅਤੇ ਪੁਨਰ-ਉਥਾਨ ਦੇ ਯੋਗ ਮੰਨੇ ਜਾਂਦੇ ਹਨ ਉਹ ਨਾ ਤਾਂ ਵਿਆਹ ਕਰਾਉਣਗੇ ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਓਹ ਜਿਹੜੇ ਉਸ ਜੁਗ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਵਿਖੇ ਸਾਂਝੀ ਹੋਣ ਦੇ ਲਾਇਕ ਗਿਣੇ ਜਾਂਦੇ ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ
Punjabi ERV
ਪਰ ਉਹ ਲੋਕ ਜਿਹਡ਼ੇ ਮੌਤ ਤੋਂ ਉਭਾਰੇ ਜਾਣ ਦੇ ਯੋਗ ਹਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿੱਚ ਜਿਉਣਗੇ, ਉਹ ਵਿਆਹ ਨਹੀਂ ਕਰਨਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਹ ਜਿਹੜੇ ਉਸ ਜੁੱਗ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਸਮੇਂ ਉਨ੍ਹਾਂ ਵਿੱਚ ਸ਼ਾਮਲ ਹੋਣ ਦੇ ਲਾਇਕ ਗਿਣੇ ਜਾਂਦੇ, ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جیہڑے لوک ایس لائق سمجھے گئے نیں۔ پئی اوس دُنیا نُوں حاصِل کرن۔ تے مُردیاں وِچوں جی اُٹھن۔ اوہ نا ویاہ کر دے نا ویاہے جاندے نیں۔
Punjabi Standard Bible (Punjabi Standard Bible) 2023
ਪਰ ਜਿਹੜੇ ਲੋਕ ਉਸ ਯੁਗ ਵਿੱਚ ਪਹੁੰਚਣ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਯੋਗ ਠਹਿਰਦੇ ਹਨ, ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ।