Luke 20:36 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਉਹ ਹੋਰ ਨਹੀਂ ਮਰ ਸੱਕਦੇ, ਕਿਉਂਕਿ ਮੌਤ ਤੋਂ ਉਨ੍ਹਾਂ ਦਾ ਪੁਨਰ ਉੱਥਾਨ ਕੀਤਾ ਗਿਆ ਹੈ ਉਹ ਦੂਤਾਂ ਵਰਗੇ ਹਨ ਅਤੇ ਪਰਮੇਸ਼ੁਰ ਦੇ ਬੱਚੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਸਵਰਗਦੂਤਾਂ ਦੇ ਵਾਂਗ ਹਨ । ਇਸ ਲਈ ਉਹਨਾਂ ਦੀ ਫਿਰ ਮੌਤ ਨਹੀਂ ਹੋਵੇਗੀ । ਪੁਨਰ-ਉਥਾਨ ਦੀ ਸੰਤਾਨ ਹੋਣ ਕਰ ਕੇ, ਉਹ ਪਰਮੇਸ਼ਰ ਦੀ ਸੰਤਾਨ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਉਹ ਹੁਣ ਨਹੀਂ ਮਰਨਗੇ ਕਿਉਂਕਿ ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ। ਉਹ ਪਰਮੇਸ਼ਵਰ ਦੇ ਬੱਚੇ ਹਨ, ਕਿਉਂਕਿ ਉਹ ਪੁਨਰ-ਉਥਾਨ ਦੇ ਬੱਚੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਓਹ ਫੇਰ ਮਰ ਵੀ ਨਹੀਂ ਸੱਕਦੇ ਇਸ ਲਈ ਜੋ ਦੂਤਾਂ ਦੇ ਤੁੱਲ ਹਨ ਅਤੇ ਕਿਆਮਤ ਦੇ ਪੁੱਤ੍ਰ ਹੋ ਕੇ ਪਰਮੇਸ਼ੁਰ ਦੇ ਪੁੱਤ੍ਰ ਹਨ
Punjabi ERV
ਅਤੇ ਉਹ ਹੋਰ ਨਹੀਂ ਮਰ ਸਕਦੇ, ਕਿਉਂਕਿ ਮੌਤ ਤੋਂ ਉਨ੍ਹਾਂ ਦਾ ਪੁਨਰ ਉਥਾਨ ਕੀਤਾ ਗਿਆ ਹੈ ਉਹ ਦੂਤਾਂ ਵਰਗੇ ਹਨ ਅਤੇ ਪਰਮੇਸ਼ੁਰ ਦੇ ਬੱਚੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਉਹ ਦੁਬਾਰਾ ਮਰ ਵੀ ਨਹੀਂ ਸਕਦੇ ਇਸ ਲਈ ਜੋ ਦੂਤਾਂ ਦੇ ਸਮਾਨ ਹਨ ਅਤੇ ਜੀ ਉੱਠਣ ਦੇ ਪੁੱਤਰ ਹੋ ਕੇ ਪਰਮੇਸ਼ੁਰ ਦੇ ਪੁੱਤਰ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ مُڑ نئیں مر سکدے۔ کیوں جو اوہ فرِشتیاں جیہے نیں۔ تے قیامت دے پُتر ہو کے خُدا دے وی پُتر نیں۔
Punjabi Standard Bible (Punjabi Standard Bible) 2023
ਉਹ ਫਿਰ ਕਦੇ ਨਹੀਂ ਮਰਨਗੇ, ਕਿਉਂਕਿ ਉਹ ਸਵਰਗਦੂਤਾਂ ਵਰਗੇ ਹੋਣਗੇ ਅਤੇ ਪੁਨਰ-ਉਥਾਨ ਦੇ ਪੁੱਤਰ ਹੋਣ ਕਰਕੇ ਪਰਮੇਸ਼ਰ ਦੀ ਸੰਤਾਨ ਹੋਣਗੇ।