Luke 20:37 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਜੀਅ ਉੱਠਣਗੇ। ਉਸ ਨੇ ਅਜਿਹਾ ਮਚਦੀ ਹੋਈ ਝਾੜੀ ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸ ਨੇ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਬੁਲਾਇਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਸੱਚਾਈ ਬਾਰੇ ਕਿ ਮੁਰਦੇ ਜੀਅ ਉੱਠਣਗੇ, ਮੂਸਾ ਨੇ ਵੀ ਬਲਦੀ ਝਾੜੀ ਦੀ ਕਥਾ ਵਿੱਚ ਕਿਹਾ ਹੈ ਕਿ ਪ੍ਰਭੂ ‘ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ’ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਬਲਦੀ ਝਾੜੀ ਦੇ ਕਾਰਣ, ਮੋਸ਼ੇਹ ਨੇ ਵੀ ਇਹ ਦਰਸਾਇਆ ਕਿ ਮੁਰਦਿਆਂ ਦਾ ਦੁਬਾਰਾ ਜੀ ਉੱਠਣਾ ਸੱਚਾਈ ਹੈ, ਕਿਉਂਕਿ ਉਹ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ, ਅਤੇ ਯਾਕੋਬ ਦਾ ਪਰਮੇਸ਼ਵਰ,’ ਆਖਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਇਹ ਗੱਲ ਕਿ ਮੁਰਦੇ ਜਿਵਾਲੇ ਜਾਂਦੇ ਹਨ ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤੀ ਹੈ ਜਦੋਂ ਉਹ ਪ੍ਰਭੁ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ
Punjabi ERV
ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਉਭਾਰੇ ਜਾਣਗੇ। ਉਸਨੇ ਅਜਿਹਾ ਮਚਦੀ ਹੋਈ ਝਾਡ਼ੀ ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸਨੇ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਬੁਲਾਇਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਇਸ ਗੱਲ ਨੂੰ ਕਿ ਮੁਰਦੇ ਜਿਵਾਲੇ ਜਾਂਦੇ ਹਨ, ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤਾ ਜਦੋਂ ਉਹ ਪਰਮੇਸ਼ੁਰ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایہہ گلّ پئی مُردے جی اُٹھ دے نیں۔ مُوسیٰ وی جھاڑی والے ذِکر وِچ دسیا اے۔ جدوں اوہ خُداوند نُوں ابرہام دا خُدا تے اِضحاق دا خُدا تے یعقُوب دا خُدا آکھدا اے۔
Punjabi Standard Bible (Punjabi Standard Bible) 2023
ਪਰ ਮੁਰਦੇ ਜਿਵਾਏ ਜਾਂਦੇ ਹਨ; ਇਸ ਗੱਲ ਨੂੰ ਮੂਸਾ ਨੇ ਝਾੜੀ ਦੇ ਬਿਰਤਾਂਤ ਰਾਹੀਂ ਪਰਗਟ ਕੀਤਾ ਹੈ, ਜਦੋਂ ਉਹ ਪ੍ਰਭੂ ਨੂੰ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਕਹਿੰਦਾ ਹੈ।