Luke 22:36 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜੇਕਰ ਤੁਹਾਡੇ ਕੋਲ ਪੈਸੇ ਤੇ ਇੱਕ ਝੋਲਾ ਹੈ, ਉਨ੍ਹਾਂ ਨੂੰ ਆਪਣੇ ਨਾਲ ਲਵੋ। ਜੇਕਰ ਤੁਹਾਡੇ ਕੋਲ ਇੱਕ ਤਲਵਾਰ ਨਹੀਂ ਹੈ, ਤਾਂ ਆਪਣਾ ਕੁੜਤਾ ਵੇਚਕੇ ਇੱਕ ਖਰੀਦ ਲਵੋ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਨੇ ਕਿਹਾ, “ਪਰ ਹੁਣ ਜਿਸ ਦੇ ਕੋਲ ਬਟੂਆ ਹੈ, ਉਹ ਉਸ ਨੂੰ ਜ਼ਰੂਰ ਨਾਲ ਲੈ ਲਵੇ ਅਤੇ ਇਸ ਤਰ੍ਹਾਂ ਥੈਲਾ ਵੀ । ਜਿਸ ਕੋਲ ਤਲਵਾਰ ਨਹੀਂ, ਉਹ ਆਪਣਾ ਚੋਗਾ ਵੇਚ ਕੇ ਇੱਕ ਖ਼ਰੀਦ ਲਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਰ ਹੁਣ ਜੇ ਤੁਹਾਡੇ ਕੋਲ ਬਟੂਆ ਹੈ ਤਾਂ ਇਸ ਨੂੰ ਲੈ ਲਵੋ ਅਤੇ ਝੋਲਾ ਵੀ ਲਵੋ ਅਤੇ ਜੇ ਤੁਹਾਡੇ ਕੋਲ ਤਲਵਾਰ ਨਹੀਂ ਹੈ, ਤਾਂ ਆਪਣੇ ਕੱਪੜੇ ਵੇਚ ਕੇ ਇੱਕ ਤਲਵਾਰ ਖਰੀਦੋ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ ਅਰ ਇਸੇ ਤਰਾਂ ਝੋਲਾ ਵੀ ਅਤੇ ਜਿਹ ਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੇ
Punjabi ERV
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜੇਕਰ ਤੁਹਾਡੇ ਕੋਲ ਪੈਸੇ ਤੇ ਇੱਕ ਝੋਲਾ ਹੈ, ਉਨ੍ਹਾਂ ਨੂੰ ਆਪਣੇ ਨਾਲ ਲਵੋ। ਜੇਕਰ ਤੁਹਾਡੇ ਕੋਲ ਇੱਕ ਤਲਵਾਰ ਨਹੀਂ ਹੈ, ਤਾਂ ਆਪਣਾ ਕੁਡ਼ਤਾ ਵੇਚਕੇ ਇੱਕ ਖਰੀਦ ਲਵੋ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਸ ਦੇ ਕੋਲ ਬਟੂਆ ਹੋਵੇ, ਸੋ ਲਵੇ ਅਤੇ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਾ ਹੋਵੇ, ਸੋ ਆਪਣਾ ਬਸਤਰ ਵੇਚ ਕੇ ਮੁੱਲ ਲਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اوس اوہناں نُوں آکھیا پر ہُن جِہدے کول بٹوا ہوئے سو لے لَئے تے ایسے طرح جھولی وی۔ تے جِہدے کول نا ہوئے اوہ اپنا کپڑا ویچ کے تلوار مُل لَوے۔
Punjabi Standard Bible (Punjabi Standard Bible) 2023
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜਿਸ ਦੇ ਕੋਲ ਬਟੂਆ ਹੈ ਉਹ ਇਸ ਨੂੰ ਲੈ ਲਵੇ ਅਤੇ ਇਸੇ ਤਰ੍ਹਾਂ ਥੈਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਹੀਂ ਹੈ ਉਹ ਆਪਣਾ ਵਸਤਰ ਵੇਚ ਕੇ ਖਰੀਦ ਲਵੇ।