Luke 22:6 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੂਦਾ ਇਸ ਕੰਮ ਲਈ ਰਾਜੀ ਹੋ ਗਿਆ ਅਤੇ ਉਹ ਮੌਕੇ ਦੀ ਤਲਾਸ਼ ਵਿੱਚ ਰਹਿਣ ਲੱਗਾ। ਯਹੂਦਾ ਯਿਸੂ ਨੂੰ ਉਨ੍ਹਾਂ ਦੇ ਹਵਾਲੇ ਉਦੋਂ ਕਰਨਾ ਚਾਹੁੰਦਾ ਸੀ ਜਦੋਂ ਆਲੇ-ਦੁਆਲੇ ਭੀੜ ਨਾ ਹੋਵੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਹੂਦਾ ਮੰਨ ਗਿਆ । ਉਹ ਕਿਸੇ ਇਹੋ ਜਿਹੇ ਮੌਕੇ ਦੀ ਤਾੜ ਵਿੱਚ ਰਹਿਣ ਲੱਗਾ ਕਿ ਜਦੋਂ ਲੋਕ ਯਿਸੂ ਦੇ ਨਾਲ ਨਾ ਹੋਣ ਅਤੇ ਉਹ ਉਹਨਾਂ ਨੂੰ ਮਹਾਂ-ਪੁਰੋਹਿਤਾਂ ਦੇ ਹੱਥਾਂ ਵਿੱਚ ਫੜਵਾ ਦੇਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਹੂਦਾਹ ਉਹਨਾਂ ਨਾਲ ਸਹਿਮਤ ਹੋਇਆ ਅਤੇ ਯਹੂਦਾ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ ਜਦੋਂ ਆਲੇ-ਦੁਆਲੇ ਕੋਈ ਭੀੜ ਨਾ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਨੇ ਮੰਨ ਲਿਆ ਅਰ ਦਾਉ ਲੱਭਦਾ ਸੀ ਭਈ ਉਹ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜਵਾਏ।।
Punjabi ERV
ਯਹੂਦਾ ਇਸ ਕੰਮ ਲਈ ਰਾਜੀ ਹੋ ਗਿਆ ਅਤੇ ਉਹ ਮੌਕੇ ਦੀ ਤਲਾਸ਼ ਵਿੱਚ ਰਹਿਣ ਲੱਗਾ। ਯਹੂਦਾ ਯਿਸੂ ਨੂੰ ਉਨ੍ਹਾਂ ਦੇ ਹਵਾਲੇ ਉਦੋਂ ਕਰਨਾ ਚਾਹੁੰਦਾ ਸੀ ਜਦੋਂ ਆਲੇ-ਦੁਆਲੇ ਭੀਡ਼ ਨਾ ਹੋਵੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਮੰਨ ਲਿਆ ਅਤੇ ਮੌਕਾ ਲੱਭਦਾ ਸੀ ਜੋ ਉਸ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜ੍ਹਵਾਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس مَن لیا تے موقع لَبّھدا سی پئی جد بِھیڑ نا ہوئے اودُوں اوہنوں اوہناں دے حوالے کر دے۔
Punjabi Standard Bible (Punjabi Standard Bible) 2023
ਉਹ ਰਾਜ਼ੀ ਹੋ ਗਿਆ ਅਤੇ ਮੌਕੇ ਦੀ ਤਾਕ ਵਿੱਚ ਰਹਿਣ ਲੱਗਾ ਕਿ ਜਦੋਂ ਭੀੜ ਨਾ ਹੋਵੇ ਤਾਂ ਉਸ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ।