Luke 23:35 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਭੀੜ ਇਹ ਸਭ ਵੇਖਣ ਲਈ ਖੜ੍ਹੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪਰਮੇਸ਼ੁਰ ਦਾ ਚੁਣਿਆ ਮਸੀਹ ਹੈ, ਤਾਂ ਆਪਣੇ ਆਪ ਨੂੰ ਬਚਾ ਲਵੇ। ਕੀ ਇਸਨੇ ਦੂਸਰਿਆਂ ਨੂੰ ਨਹੀਂ ਬਚਾਇਆ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੇ ਖੜ੍ਹੇ ਲੋਕ ਇਹ ਸਭ ਦੇਖ ਰਹੇ ਸਨ । ਯਹੂਦੀਆਂ ਦੇ ਆਗੂ ਯਿਸੂ ਨੂੰ ਮਖ਼ੌਲ ਕਰ ਕੇ ਕਹਿ ਰਹੇ ਸਨ, “ਇਸ ਨੇ ਦੂਜਿਆਂ ਨੂੰ ਬਚਾਇਆ ਅਤੇ ਜੇਕਰ ਇਹ ਪਰਮੇਸ਼ਰ ਦਾ ਚੁਣਿਆ ਮਸੀਹ ਹੈ ਤਾਂ ਆਪਣੇ ਆਪ ਨੂੰ ਬਚਾਵੇ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਲੋਕ ਖੜ੍ਹ ਕੇ ਇਹ ਸਭ ਵੇਖ ਰਹੇ ਸਨ ਅਤੇ ਹਾਕਮਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਨੇ ਕਿਹਾ, “ਉਸਨੇ ਹੋਰਾਂ ਨੂੰ ਬਚਾਇਆ ਅਤੇ ਜੇ ਉਹ ਪਰਮੇਸ਼ਵਰ ਦਾ ਮਸੀਹਾ, ਉਹਨਾਂ ਦਾ ਚੁਣਿਆ ਹੋਇਆ ਹੈ ਤਾਂ ਉਹ ਆਪਣੇ ਆਪ ਨੂੰ ਬਚਾਵੇ।”
Punjabi Bible 2016 - ਪਵਿੱਤਰ ਬਾਈਬਲ O.V.
ਅਰ ਲੋਕ ਖਲੋਤੇ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਭਈ ਇਹ ਨੇ ਹੋਰਨਾਂ ਨੂੰ ਬਚਾਇਆ । ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਹ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ!
Punjabi ERV
ਭੀਡ਼ ਇਹ ਸਭ ਵੇਖਣ ਲਈ ਖਡ਼ੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪ੍ਰਭੂ ਦਾ ਚੁਣਿਆ ਮਸੀਹ ਹੈ, ਤਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਆਪਣੇ-ਆਪ ਨੂੰ ਬਚਾ ਲਵੇ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਲੋਕ ਖੜ੍ਹੇ ਇਹ ਵੇਖ ਰਹੇ ਸਨ ਅਤੇ ਸਰਦਾਰ ਵੀ ਮਖ਼ੌਲ ਨਾਲ ਕਹਿਣ ਲੱਗੇ ਕਿ ਇਸ ਨੇ ਹੋਰਨਾਂ ਨੂੰ ਬਚਾਇਆ। ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਸ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے لوک کھلو کے پئے ویکھدے سن تے سردار وی مخَول کر کر کے آکھدے سن۔ پئی ہور ناں نُوں اوس بچایا۔ جے ایہہ خُدا دا مسِیح تے اوہدا چُنیا ہویا اے تے اپنے آپ نُوں بچاوے۔
Punjabi Standard Bible (Punjabi Standard Bible) 2023
ਅਤੇ ਲੋਕ ਖੜ੍ਹੇ ਵੇਖ ਰਹੇ ਸਨ। ਅਧਿਕਾਰੀ ਵੀ ਇਹ ਕਹਿੰਦੇ ਹੋਏ ਉਸ ਦਾ ਮਜ਼ਾਕ ਉਡਾ ਰਹੇ ਸਨ, “ਇਸ ਨੇ ਹੋਰਾਂ ਨੂੰ ਬਚਾਇਆ, ਜੇ ਇਹ ਪਰਮੇਸ਼ਰ ਦਾ ਚੁਣਿਆ ਹੋਇਆ ਮਸੀਹ ਹੈ ਤਾਂ ਆਪਣੇ ਆਪ ਨੂੰ ਬਚਾਵੇ!”