Luke 23:39 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਕ ਅਪਰਾਧੀ ਵੀ ਜੋ ਸਲੀਬ ਉੱਤੇ ਸੀ, ਯਿਸੂ ਦੀ ਨਿੰਦਾ ਕਰਦਾ ਹੋਇਆ ਕਹਿਣ ਲੱਗਾ, “ਕੀ ਤੂੰ ਮਸੀਹ ਨਹੀਂ ਹੈਂ? ਆਪਣੇ ਆਪ ਨੂੰ ਬਚਾਅ ਅਤੇ ਸਾਨੂੰ ਵੀ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਅਪਰਾਧੀ ਜੋ ਉੱਥੇ ਲਟਕਾਇਆ ਗਿਆ ਸੀ, ਉਸ ਨੇ ਯਿਸ਼ੂ ਦਾ ਅਪਮਾਨ ਕੀਤਾ ਅਤੇ ਕਿਹਾ: “ਕੀ ਤੂੰ ਮਸੀਹਾ ਨਹੀਂ ਹੈ? ਆਪਣੇ ਆਪ ਨੂੰ ਅਤੇ ਸਾਨੂੰ ਬਚਾ!”
Punjabi Bible 2016 - ਪਵਿੱਤਰ ਬਾਈਬਲ O.V.
ਉਨ੍ਹਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ ਇੱਕ ਨੇ ਇਹ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ, ਤੂੰ ਮਸੀਹ ਨਹੀਂ ਹੈਂॽ ਤਾਂ ਆਪਣੇ ਆਪ ਨੂੰ ਅਤੇ ਸਾਨੂੰ ਭੀ ਬਚਾ!
Punjabi ERV
ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਨ੍ਹਾਂ ਅਪਰਾਧੀਆਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਅਪਮਾਨ ਕੀਤਾ ਕਿ ਭਲਾ, ਤੂੰ ਮਸੀਹ ਨਹੀਂ ਹੈਂ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جیہڑے بدکار ٹنگے گئے سن اوہناں وِچوں اِک نے اوہنوں مِہنا مار کے آکھیا تُوں مسِیح نئیں ایں؟ تُوں اپنے آپ نُوں تے سانُوں وی بچا۔
Punjabi Standard Bible (Punjabi Standard Bible) 2023
ਤਦ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਅਪਰਾਧੀਆਂ ਵਿੱਚੋਂ ਇੱਕ ਨੇ ਉਸ ਦੀ ਨਿੰਦਾ ਕਰਕੇ ਕਿਹਾ, “ਕੀ ਤੂੰ ਮਸੀਹ ਨਹੀਂ ਹੈਂ? ਆਪਣੇ ਆਪ ਨੂੰ ਵੀ ਅਤੇ ਸਾਨੂੰ ਵੀ ਬਚਾ।”