Luke 23:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਉਨ੍ਹਾਂ ਬਾਰ-ਬਾਰ ਇਹੀ ਕਿਹਾ, “ਇਹ ਆਪਣੇ ਉਪਦੇਸ਼ਾਂ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਹ ਕਰਨਾ ਗਲੀਲ ਵਿੱਚ ਸ਼ੁਰੂ ਕੀਤਾ ਅਤੇ ਹੁਣ ਇਹ ਇੱਥੇ ਵੀ ਆ ਗਿਆ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਉਹ ਹੋਰ ਵੀ ਜ਼ੋਰ ਦੇ ਕੇ ਕਹਿਣ ਲੱਗੇ, “ਇਸ ਨੇ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਲੋਕਾਂ ਨੂੰ ਭੜਕਾਇਆ ਹੈ ਜੋ ਇਸ ਨੇ ਗਲੀਲ ਤੋਂ ਸ਼ੁਰੂ ਕੀਤਾ ਅਤੇ ਫਿਰ ਸਾਰੇ ਯਹੂਦਿਯਾ ਵਿੱਚ ਗਿਆ ਅਤੇ ਹੁਣ ਇੱਥੇ ਵੀ ਆ ਗਿਆ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਉਹਨਾਂ ਨੇ ਜ਼ੋਰ ਪਾਉਂਦਿਆਂ ਕਿਹਾ, “ਉਹ ਆਪਣੀ ਸਿੱਖਿਆ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭੜਕਾਉਂਦਾ ਹੈ। ਉਸਨੇ ਗਲੀਲ ਪ੍ਰਦੇਸ਼ ਤੋਂ ਸ਼ੁਰੂ ਕੀਤਾ ਅਤੇ ਇੱਥੇ ਤੱਕ ਪਹੁੰਚ ਗਿਆ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਓਹ ਹੋਰ ਵੀ ਜੋਰ ਲਾ ਕੇ ਬੋਲੇ, ਉਹ ਗਲੀਲ ਤੋਂ ਲੈ ਕੇ ਐਥੋਂ ਤੋੜੀ ਸਾਰੇ ਯਹੂਦਿਯਾ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ
Punjabi ERV
ਪਰ ਉਨ੍ਹਾਂ ਬਾਰ-ਬਾਰ ਇਹੀ ਕਿਹਾ, “ਇਹ ਆਪਣੇ ਉਪਦੇਸ਼ਾਂ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭਡ਼ਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਇਹ ਕਰਨਾ ਗਲੀਲ ਵਿੱਚ ਸ਼ੁਰੂ ਕੀਤਾ ਅਤੇ ਹੁਣ ਇਹ ਇਥੇ ਵੀ ਆ ਗਿਆ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਹ ਹੋਰ ਵੀ ਜੋਰ ਦੇ ਕੇ ਬੋਲੇ ਕਿ ਉਹ ਗਲੀਲ ਤੋਂ ਲੈ ਕੇ ਇੱਥੇ ਤੱਕ ਸਾਰੇ ਯਹੂਦਿਯਾ ਵਿੱਚ ਸਿਖਾਉਂਦਾ ਹੋਇਆ, ਲੋਕਾਂ ਨੂੰ ਭੜਕਾਉਂਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر اوہناں ہور وی زور لاکے آکھیا۔ پئی سارے یہُودیہ وِچ سگوں گلِیل توں لے کے ایس جگہ تِیکر سِکھال سِکھال کے ایہہ لوکاں نُوں چُک دا اے۔
Punjabi Standard Bible (Punjabi Standard Bible) 2023
ਪਰ ਉਨ੍ਹਾਂ ਹੋਰ ਵੀ ਜ਼ੋਰ ਦੇ ਕੇ ਕਿਹਾ, “ਇਹ ਗਲੀਲ ਤੋਂ ਲੈ ਕੇ ਇੱਥੋਂ ਤੱਕ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਆਪਣੀ ਸਿੱਖਿਆ ਨਾਲ ਭੜਕਾਉਂਦਾ ਹੈ।”