Luke 23:55 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਔਰਤਾਂ ਜਿਹੜੀਆਂ ਗਲੀਲ ਤੋਂ ਯਿਸੂ ਦੇ ਨਾਲ ਆਈਆਂ ਸਨ, ਯੂਸਫ਼ ਦੇ ਮਗਰ ਗਈਆਂ ਅਤੇ ਉਨ੍ਹਾਂ ਨੇ ਉਹ ਕਬਰ ਦੇਖੀ ਅਤੇ ਇਹ ਵੀ ਦੇਖਿਆ ਕਿ ਯਿਸੂ ਦੇ ਸਰੀਰ ਨੂੰ ਕਬਰ ਵਿੱਚ ਕਿਵੇਂ ਰੱਖਿਆ ਗਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੋ ਔਰਤਾਂ ਗਲੀਲ ਤੋਂ ਯਿਸੂ ਦੇ ਪਿੱਛੇ ਆਈਆਂ ਸਨ, ਉਹ ਯੂਸਫ਼ ਦੇ ਨਾਲ ਗਈਆਂ ਅਤੇ ਕਬਰ ਨੂੰ ਦੇਖਿਆ ਅਤੇ ਇਹ ਵੀ ਕਿ ਯਿਸੂ ਦੀ ਲਾਸ਼ ਉਸ ਵਿੱਚ ਕਿਸ ਤਰ੍ਹਾਂ ਰੱਖੀ ਗਈ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਔਰਤਾਂ ਜਿਹੜੀਆਂ ਯਿਸ਼ੂ ਨਾਲ ਗਲੀਲ ਤੋਂ ਆਈਆਂ ਸਨ, ਯੋਸੇਫ਼਼ ਦਾ ਪਿੱਛਾ ਕਰ ਰਹੀਆਂ ਸਨ ਅਤੇ ਉਹਨਾਂ ਨੇ ਕਬਰ ਨੂੰ ਵੇਖਿਆ ਅਤੇ ਇਹ ਵੀ ਕੀ ਉਸਦੀ ਲਾਸ਼ ਨੂੰ ਕਿਵੇਂ ਰੱਖਿਆ ਹੋਇਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਉਨ੍ਹਾਂ ਵੀ ਮਗਰ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੀ ਲੋਥ ਕਿੱਕੁਰ ਰੱਖੀ ਗਈ ਸੀ
Punjabi ERV
ਉਹ ਔਰਤਾਂ ਜਿਹਡ਼ੀਆਂ ਗਲੀਲ ਤੋਂ ਯਿਸੂ ਦੇ ਨਾਲ ਆਈਆਂ ਸਨ, ਯੂਸਫ਼ ਦੇ ਮਗਰ ਗਈਆਂ ਅਤੇ ਉਨ੍ਹਾਂ ਨੇ ਉਹ ਕਬਰ ਦੇਖੀ ਅਤੇ ਇਹ ਵੀ ਦੇਖਿਆ ਕਿ ਯਿਸੂ ਦੇ ਸ਼ਰੀਰ ਨੂੰ ਕਬਰ ਵਿੱਚ ਕਿਵੇਂ ਰੱਖਿਆ ਗਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਨ੍ਹਾਂ ਦੇ ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੇ ਸਰੀਰ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں زنانِیاں جیہڑیاں اوہدے نال گلِیلوں آئِیاں سن مگر مگر ٹُر کے قبر نُون ویکھیا۔ تے ایہہ وی پئی اوہدی لاش کِس طرح رکھی گئی سی۔
Punjabi Standard Bible (Punjabi Standard Bible) 2023
ਉਨ੍ਹਾਂ ਔਰਤਾਂ ਨੇ ਜਿਹੜੀਆਂ ਉਸ ਦੇ ਨਾਲ ਗਲੀਲ ਤੋਂ ਆਈਆਂ ਸਨ, ਪਿੱਛੇ-ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਇਹ ਵੀ ਕਿ ਉਸ ਦੀ ਲਾਸ਼ ਨੂੰ ਕਿਵੇਂ ਰੱਖਿਆ ਗਿਆ ਸੀ।