Luke 24:1 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈ ਕੇ ਔਰਤਾਂ ਕਬਰ ਤੇ ਆਈਆਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਐਤਵਾਰ ਦੇ ਦਿਨ ਸੂਰਜ ਨਿਕਲਣ ਤੋਂ ਪਹਿਲਾਂ ਹੀ ਇਹ ਔਰਤਾਂ ਯਿਸੂ ਦੀ ਕਬਰ ਉੱਤੇ ਗਈਆਂ । ਉਹ ਆਪਣੇ ਨਾਲ ਸੁਗੰਧਾਂ ਵੀ ਲਿਆਈਆਂ ਜੋ ਉਹਨਾਂ ਨੇ ਤਿਆਰ ਕੀਤੀਆਂ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਫ਼ਤੇ ਦੇ ਪਹਿਲੇ ਦਿਨ ਮਤਲਬ ਐਤਵਾਰ ਨੂੰ, ਸਵੇਰੇ ਤੜਕੇ ਹੀ, ਔਰਤਾਂ ਤਿਆਰ ਕੀਤੇ ਮਸਾਲੇ ਨੂੰ ਲੈ ਕੇ ਕਬਰ ਕੋਲ ਆਈਆਂ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਹਫਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਨ੍ਹਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈਕੇ ਕਬਰ ਉੱਤੇ ਆਈਆਂ
Punjabi ERV
ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈਕੇ ਔਰਤਾਂ ਕਬਰ ਤੇ ਆਈਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਉਹ ਸੁਗੰਧਾਂ ਨੂੰ ਜਿਹੜੀਆਂ ਉਨ੍ਹਾਂ ਤਿਆਰ ਕੀਤੀਆਂ ਸਨ, ਲੈ ਕੇ ਕਬਰ ਉੱਤੇ ਆਈਆਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ ہفتے دے پہلے دِن مُنھ ہنیرے مصالیاں نُوں جیہڑے اوہناں تیار کِیتے سن نال لے کے قبر اُتّے آئِیاں۔
Punjabi Standard Bible (Punjabi Standard Bible) 2023
ਹਫ਼ਤੇ ਦੇ ਪਹਿਲੇ ਦਿਨ ਤੜਕੇ ਹੀ ਉਹ ਉਨ੍ਹਾਂ ਖੁਸ਼ਬੂਦਾਰ ਮਸਾਲਿਆਂ ਨੂੰ ਲੈ ਕੇ ਕਬਰ ਉੱਤੇ ਆਈਆਂ ਜੋ ਉਨ੍ਹਾਂ ਤਿਆਰ ਕੀਤੇ ਸਨ।