Luke 24:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਸਾਨੂੰ ਆਸ ਸੀ ਕਿ ਉਹੀ ਸੀ ਜੋ ਇਸਰਾਏਲ ਨੂੰ ਛੁਟਕਾਰਾ ਦੇ ਦਿੰਦਾ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ। “ਯਿਸੂ ਨੂੰ ਮਰਿਆਂ ਤਿੰਨ ਦਿਨ ਹੋ ਗਏ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਨੂੰ ਆਸ ਸੀ ਕਿ ਇਹ ਉਹ ਹੀ ਹਨ ਜੋ ਇਸਰਾਏਲ ਨੂੰ ਮੁਕਤ ਕਰਵਾਉਣਗੇ । ਇਸ ਤੋਂ ਇਲਾਵਾ ਅੱਜ ਇਹਨਾਂ ਸਭ ਗੱਲਾਂ ਨੂੰ ਹੋਇਆਂ ਤੀਜਾ ਦਿਨ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਸਾਨੂੰ ਉਮੀਦ ਸੀ ਕਿ ਯਿਸ਼ੂ ਹੀ ਸਨ ਜੋ ਇਸਰਾਏਲ ਨੂੰ ਅਜ਼ਾਦ ਕਰਵਾਉਣਗੇ ਅਤੇ ਇਸ ਤੋਂ ਇਲਾਵਾ, ਇਹ ਅੱਜ ਤੋਂ ਤਿੰਨ ਦਿਨ ਪਹਿਲਾਂ ਦੀ ਘਟਨਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਸਾਨੂੰ ਇਹ ਆਸ ਸੀ ਭਈ ਇਹ ਉਹੋ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇ ਅਰੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਝ ਐਸ ਮਾਜਰੇ ਬੀਤੇ ਨੂੰ ਅੱਜ ਤੀਆ ਦਿਨ ਹੋ ਗਿਆ ਹੈ
Punjabi ERV
ਪਰ ਸਾਨੂੰ ਆਸ ਸੀ ਕਿ ਉਹੀ ਸੀ ਜੋ ਇਸਰਾਏਲ ਨੂੰ ਛੁਟਕਾਰਾ ਦੇ ਦਿੰਦਾ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ। ਯਿਸੂ ਨੂੰ ਮਰਿਆਂ ਤਿੰਨ ਦਿਨ ਹੋ ਗਏ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਸਾਨੂੰ ਇਹ ਆਸ ਸੀ ਜੋ ਇਹ ਉਹ ਹੀ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇਗਾ ਅਤੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਘਟਨਾ ਨੂੰ ਬੀਤਿਆਂ ਅੱਜ ਤਿੰਨ ਦਿਨ ਹੋ ਗਏ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر سانُوں آس سی پئی ایہہ اوہو اے۔ جیہڑا اِسرائیل نُوں چُھٹکارا دے گا تے ایہناں سارِیاں گلّاں دے سِوا ایس حال گُذرے نُوں ہُن ترِیجا دِن جاندا اے۔
Punjabi Standard Bible (Punjabi Standard Bible) 2023
ਸਾਨੂੰ ਆਸ ਸੀ ਕਿ ਇਹ ਉਹੋ ਹੈ ਜਿਹੜਾ ਇਸਰਾਏਲ ਨੂੰ ਛੁਡਾਵੇਗਾ, ਪਰ ਇਸ ਦੇ ਇਲਾਵਾ ਇਨ੍ਹਾਂ ਸਾਰੀਆਂ ਗੱਲਾਂ ਨੂੰ ਹੋਏ ਅੱਜ ਤੀਜਾ ਦਿਨ ਹੈ।