Luke 3:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਨਾਸ ਅਤੇ ਕਯਾਫ਼ਾ ਸਰਦਾਰ ਜਾਜਕ ਸਨ। ਉਸ ਸਮੇਂ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ, ਉਜਾੜ ਵਿੱਚ ਪਰਮੇਸ਼ੁਰ ਦਾ ਸੰਦੇਸ਼ ਪਹੁੰਚਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੱਨਾ ਅਤੇ ਕਾਇਫ਼ਾ ਮਹਾਂ-ਪੁਰੋਹਿਤ ਸਨ । ਉਸ ਸਮੇਂ ਪਰਮੇਸ਼ਰ ਦਾ ਵਚਨ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਮਿਲਿਆ, ਜੋ ਸੁੰਨਸਾਨ ਥਾਂ ਵਿੱਚ ਰਹਿੰਦਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਹੰਨਾ ਅਤੇ ਕਯਾਫ਼ਾਸ ਮਹਾਂ ਜਾਜਕ ਦੀ ਪਦਵੀ ਉੱਤੇ ਸਨ; ਪਰਮੇਸ਼ਵਰ ਦਾ ਸੁਨੇਹਾ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੋਹਨ ਨੂੰ ਮਿਲਿਆ।
Punjabi Bible 2016 - ਪਵਿੱਤਰ ਬਾਈਬਲ O.V.
ਅੱਨਾਸ ਅਰ ਕਿਯਾਫਾ ਸਰਦਾਰ ਜਾਜਕਾਂ ਦੇ ਸਮੇਂ ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤ੍ਰ ਯੂਹੰਨਾ ਨੂੰ ਪਹੁੰਚਿਆ
Punjabi ERV
ਅਨਾਸ ਅਤੇ ਕਯਾਫ਼ਾ ਸਰਦਾਰ ਜਾਜਕ ਸਨ। ਉਸ ਸਮੇਂ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ, ਉਜਾਡ਼ ਵਿੱਚ ਪਰਮੇਸ਼ੁਰ ਦਾ ਸੰਦੇਸ਼ ਪਹੁੰਚਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੱਨਾ ਅਤੇ ਕਾਇਫਾ ਸਰਦਾਰ ਜਾਜਕਾਂ ਦੇ ਸਮੇਂ, ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਪਹੁੰਚਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جدوں حنّا تے کائفا سردار کاہِن سن اوس ویلے خُدا دا کلام زکریاہ دے پُتر یُوحنّا اُتّے اُجاڑ وِچ اُتریا۔
Punjabi Standard Bible (Punjabi Standard Bible) 2023
ਅਤੇ ਅੱਨਾਸ ਅਤੇ ਕਯਾਫ਼ਾ ਮਹਾਂਯਾਜਕ ਸਨ ਤਾਂ ਉਸ ਸਮੇਂ ਪਰਮੇਸ਼ਰ ਦਾ ਵਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਕੋਲ ਪਹੁੰਚਿਆ।