Luke 3:5 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹਰ ਘਾਟੀ ਭਰੀ ਜਾਵੇਗੀ, ਹਰ ਪਹਾੜ ਅਤੇ ਟਿੱਬਾ ਪੱਧਰਾ ਕੀਤਾ ਜਾਵੇਗਾ। ਟੇਢੇ ਰਾਹਾਂ ਨੂੰ ਸਿੱਧਿਆਂ ਕੀਤਾ ਜਾਵੇਗਾ ਅਤੇ ਉੱਚੇ ਨੀਵੇਂ ਰਾਹਾਂ ਨੂੰ ਸਮਤਲ ਕੀਤਾ ਜਾਵੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹਰ ਇੱਕ ਘਾਟੀ ਭਰੀ ਜਾਵੇਗੀ; ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ, ਟੇਢੇ ਰਾਹ ਸਿੱਧੇ ਕੀਤੇ ਜਾਣਗੇ, ਅਤੇ ਉੱਚੇ ਨੀਵੇਂ ਰਾਹ ਪੱਧਰੇ ਕੀਤੇ ਜਾਣਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਰ ਇੱਕ ਘਾਟੀ ਭਰ ਦਿੱਤੀ ਜਾਵੇਗੀ, ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ। ਟੇਢੇ ਰਸਤੇ ਸਿੱਧੇ ਹੋ ਜਾਣਗੇ, ਅਤੇ ਅਸਮਤਲ ਰਸਤਾ ਪੱਧਰਾ।
Punjabi Bible 2016 - ਪਵਿੱਤਰ ਬਾਈਬਲ O.V.
ਹਰੇਕ ਖੱਡ ਭਰੀ ਜਾਵੇਗੀ, ਅਤੇ ਹਰੇਕ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਵਿੰਗ ਤੜਿੰਗ ਸਿੱਧੇ ਅਤੇ ਖੁਰਦਲੇ ਰਾਹ ਪੱਧਰੇ ਹੋ ਜਾਣਗੇ,
Punjabi ERV
ਹਰ ਘਾਟੀ ਭਰੀ ਜਾਵੇਗੀ, ਹਰ ਪਹਾਡ਼ ਅਤੇ ਟਿਬ੍ਬਾ ਪਧਰਾ ਕੀਤਾ ਜਾਵੇਗਾ। ਟੇਢੇ ਰਾਹਾਂ ਨੂੰ ਸਿਧਿਆਂ ਕੀਤਾ ਜਾਵੇਗਾ ਅਤੇ ਉੱਚੇ ਨੀਵੇਂ ਰਾਹਾਂ ਨੂੰ ਸਮਤਲ ਕੀਤਾ ਜਾਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਰੇਕ ਘਾਟੀ ਭਰ ਦਿੱਤੀ ਜਾਵੇਗੀ, ਅਤੇ ਹਰੇਕ ਪਰਬਤ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਟੇਡੇ ਮੇਢੇ ਅਤੇ ਖੁਰਦਲੇ ਰਸਤੇ ਸਿੱਧੇ ਅਤੇ ਪੱਧਰੇ ਕੀਤੇ ਜਾਣਗੇ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہر اِک کھڈ بھری جائے گی تے ہر اِک پہاڑ تے ٹِبّا نِیواں کِیتا جائے گا۔ تے جیہڑا ڈِنگا اے۔ سِدّھا تے اُچّا نِیواں اے پدرا بنے گا۔
Punjabi Standard Bible (Punjabi Standard Bible) 2023
ਹਰੇਕ ਘਾਟੀ ਭਰ ਦਿੱਤੀ ਜਾਵੇਗੀ ਅਤੇ ਹਰੇਕ ਪਹਾੜ ਅਤੇ ਹਰੇਕ ਪਹਾੜੀ ਪੱਧਰੀ ਕੀਤੀ ਜਾਵੇਗੀ। ਵਿੰਗੇ ਟੇਢੇ ਰਾਹ ਸਿੱਧੇ ਅਤੇ ਉੱਚੇ ਨੀਵੇਂ ਰਸਤੇ ਸਮਤਲ ਕੀਤੇ ਜਾਣਗੇ;