Luke 4:2 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉੱਥੇ ਯਿਸੂ ਨੂੰ ਸ਼ੈਤਾਨ ਨੇ ਚਾਲੀ ਦਿਨਾਂ ਤੱਕ ਪਰੱਖਿਆ, ਅਤੇ ਉਨੇ ਦਿਨ ਯਿਸੂ ਨੇ ਕੁਝ ਨਹੀਂ ਖਾਧਾ। ਜਦੋਂ ਉਹ ਸਮਾਂ ਖਤਮ ਹੋਇਆ, ਤਾਂ ਉਸ ਨੂੰ ਬੜੀ ਭੁੱਖ ਲੱਗੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿੱਥੇ ਸ਼ੈਤਾਨ ਨੇ ਉਹਨਾਂ ਨੂੰ ਚਾਲੀ ਦਿਨਾਂ ਤੱਕ ਪਰਤਾਇਆ । ਉਹਨਾਂ ਦਿਨਾਂ ਵਿੱਚ ਯਿਸੂ ਨੇ ਕੁਝ ਨਾ ਖਾਧਾ । ਇਸ ਲਈ ਚਾਲੀ ਦਿਨਾਂ ਦੇ ਬਾਅਦ ਉਹਨਾਂ ਨੂੰ ਭੁੱਖ ਲੱਗੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿੱਥੇ ਉਹ ਚਾਲ੍ਹੀ ਦਿਨਾਂ ਤੱਕ ਦੁਸ਼ਟ ਦੇ ਦੁਆਰਾ ਪਰਤਾਇਆ ਗਿਆ। ਉਸ ਨੇ ਉਨ੍ਹਾਂ ਦਿਨਾਂ ਵਿੱਚ ਕੁਝ ਨਾ ਖਾਧਾ, ਅਤੇ ਇਸ ਦੇ ਅੰਤ ਵਿੱਚ ਉਸ ਨੂੰ ਭੁੱਖ ਲੱਗੀ।
Punjabi Bible 2016 - ਪਵਿੱਤਰ ਬਾਈਬਲ O.V.
ਚਾਲੀਆਂ ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ਤਾਨ ਉਹ ਨੂੰ ਪਰਤਾਉਂਦਾ ਸੀ ਅਰ ਉਨ੍ਹੀਂ ਦਿਨੀਂ ਉਹ ਨੇ ਕੁਝ ਨਾ ਖਾਧਾ ਅਰ ਜਦ ਓਹ ਦਿਨ ਪੂਰੇ ਹੋ ਗਏ ਤਾਂ ਉਹ ਨੂੰ ਭੁੱਖ ਲੱਗੀ
Punjabi ERV
ਉਥੇ ਯਿਸੂ ਨੂੰ ਸ਼ੈਤਾਨ ਨੇ ਚਾਲੀ ਦਿਨਾਂ ਤੱਕ ਪਰਖਿਆ, ਅਤੇ ਉਨੇ ਦਿਨ ਯਿਸੂ ਨੇ ਕੁਝ ਨਹੀਂ ਖਾਧਾ। ਜਦੋਂ ਉਹ ਸਮਾਂ ਖਤਮ ਹੋਇਆ, ਤਾਂ ਉਸਨੂੰ ਬਡ਼ੀ ਭੁਖ ਲੱਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਚਾਲ੍ਹੀ ਦਿਨਾਂ ਤੱਕ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ੈਤਾਨ ਉਸ ਨੂੰ ਪਰਤਾਉਂਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਉਸ ਨੇ ਵਰਤ ਰੱਖਿਆ ਅਤੇ ਜਦ ਉਹ ਦਿਨ ਪੂਰੇ ਹੋ ਗਏ ਤਾਂ ਉਸ ਨੂੰ ਭੁੱਖ ਲੱਗੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
چاھلیاں دِناں تِیکر ابلیس اوہنوں ازماؤندا رہیا تے اونہی دِنیں اوس کُجھ نا کھاہدا تے جد اوہ دِن پُورے ہوگئے تے اوہ بُھکھا ہویا۔
Punjabi Standard Bible (Punjabi Standard Bible) 2023
ਅਤੇ ਚਾਲੀ ਦਿਨ ਸ਼ੈਤਾਨ ਉਸ ਨੂੰ ਪਰਤਾਉਂਦਾ ਰਿਹਾ; ਉਨ੍ਹਾਂ ਦਿਨਾਂ ਵਿੱਚ ਉਸ ਨੇ ਕੁਝ ਨਾ ਖਾਧਾ ਅਤੇ ਜਦੋਂ ਉਹ ਦਿਨ ਪੂਰੇ ਹੋ ਗਏ ਤਾਂ ਉਸ ਨੂੰ ਭੁੱਖ ਲੱਗੀ।