Luke 4:29 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਖੜ੍ਹੇ ਹੋਏ ਅਤੇ ਯਿਸੂ ਨੂੰ ਨਗਰੋਂ ਬਾਹਰ ਕੱਢਿਆ। ਉਨ੍ਹਾਂ ਨੇ ਉਸਦਾ ਪਹਾੜੀ ਦੀ ਟਿਸੀ ਤੱਕ, ਜਿੱਥੇ ਉਨ੍ਹਾਂ ਦਾ ਨਗਰ ਉਸਾਰਿਆ ਸੀ, ਪਿੱਛਾ ਕੀਤਾ ਤਾਂ ਜੋ ਉਹ ਉਸ ਨੂੰ ਖੜ੍ਹੀ ਚੱਟਾਨ ਤੋਂ ਹੇਠਾਂ ਸੁੱਟ ਸੱਕਣ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਉੱਠੇ ਅਤੇ ਯਿਸੂ ਨੂੰ ਖਿੱਚ ਕੇ ਸ਼ਹਿਰ ਤੋਂ ਬਾਹਰ ਉਸ ਪਹਾੜ ਦੀ ਚੋਟੀ ਉੱਤੇ ਲੈ ਗਏ ਜਿਸ ਉੱਤੇ ਉਹਨਾਂ ਦਾ ਸ਼ਹਿਰ ਵਸਿਆ ਹੋਇਆ ਸੀ ਕਿ ਉਹ ਯਿਸੂ ਨੂੰ ਹੇਠਾਂ ਸੁੱਟਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਖੜ੍ਹੇ ਹੋ ਗਏ ਅਤੇ ਯਿਸ਼ੂ ਨੂੰ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੂੰ ਉਸ ਪਹਾੜ ਦੀ ਟੀਸੀ ਤੇ ਲੈ ਗਏ ਜਿੱਥੇ ਉਹ ਨਗਰ ਬਣਿਆ ਹੋਇਆ ਸੀ, ਤਾਂ ਜੋ ਉਹਨਾਂ ਨੂੰ ਉੱਥੋਂ ਸੁੱਟ ਦਿੱਤਾ ਜਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਟੀਸੀ ਉੱਤੇ ਜਿਸ ਤੇ ਉਨ੍ਹਾਂ ਦਾ ਨਗਰ ਬਣਿਆ ਹੋਇਆ ਸੀ ਲੈ ਚੱਲੇ ਜੋ ਉਹ ਨੂੰ ਸਿਰ ਪਰਨੇ ਡੇਗ ਦੇਣ
Punjabi ERV
ਉਹ ਖਡ਼ੇ ਹੋਏ ਅਤੇ ਯਿਸੂ ਨੂੰ ਨਗਰੋਂ ਬਾਹਰ ਕਢਿਆ। ਉਨ੍ਹਾਂ ਨੇ ਉਸਦਾ ਪਹਾਡ਼ੀ ਦੀ ਟਿਸੀ ਤੱਕ, ਜਿਥੇ ਉਨ੍ਹਾਂ ਦਾ ਨਗਰ ਉਸਾਰਿਆ ਸੀ, ਪਿਛਾ ਕੀਤਾ ਤਾਂ ਜੋ ਉਹ ਉਸਨੂੰ ਖਡ਼ੀ ਚੱਟਾਨ ਤੋਂ ਹੇਠਾਂ ਸੁੱਟ ਸਕਣ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹਨਾਂ ਨੇ ਉੱਠ ਕੇ ਉਸ ਨੂੰ ਸ਼ਹਿਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਚੋਟੀ, ਜਿਸ ਉੱਤੇ ਉਨ੍ਹਾਂ ਦਾ ਸ਼ਹਿਰ ਬਣਿਆ ਹੋਇਆ ਸੀ ਲੈ ਗਏ ਤਾਂ ਜੋ ਉਸ ਨੂੰ ਸਿਰ ਪਰਨੇ ਸੁੱਟ ਦੇਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اُٹھ کھلوتے تے اوہنوں شہروں باہر دِھک کے اوس پہاڑی دی چوٹی تِیکر جِہدے اُتّے اوہناں دا شہر وَسدا سی ایس لئی لے گئے پئی اوہنوں سِر پرنے سُٹ دین۔
Punjabi Standard Bible (Punjabi Standard Bible) 2023
ਅਤੇ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਉਸ ਪਹਾੜ ਦੀ ਟੀਸੀ ਉੱਤੇ ਲੈ ਗਏ ਜਿਸ ਉੱਤੇ ਉਨ੍ਹਾਂ ਦਾ ਨਗਰ ਵੱਸਿਆ ਹੋਇਆ ਸੀ ਤਾਂਕਿ ਉਸ ਨੂੰ ਹੇਠਾਂ ਸੁੱਟ ਦੇਣ।