Luke 5:18 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉੱਥੇ ਇੱਕ ਮਨੁੱਖ ਸੀ ਜਿਸ ਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸ ਨੂੰ ਮੰਜੀ ਤੇ ਚੁੱਕ ਕੇ ਲਿਆਏ। ਉਹ ਆਦਮੀ ਚਾਹੁੰਦੇ ਸਨ ਕਿ ਉਹ ਇਸ ਅਧਰੰਗੀ ਨੂੰ ਅੰਦਰ ਲੈਜਾਕੇ ਯਿਸੂ ਦੇ ਸਾਹਮਣੇ ਰੱਖਣ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਝ ਲੋਕ ਇੱਕ ਬਿਮਾਰ ਆਦਮੀ ਨੂੰ ਮੰਜੀ ਉੱਤੇ ਚੁੱਕ ਕੇ ਉੱਥੇ ਲਿਆਏ । ਉਸ ਆਦਮੀ ਨੂੰ ਅਧਰੰਗ ਦਾ ਰੋਗ ਸੀ । ਉਹ ਉਸ ਨੂੰ ਘਰ ਦੇ ਅੰਦਰ ਲੈ ਜਾਣ ਅਤੇ ਯਿਸੂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੁਝ ਵਿਅਕਤੀ ਇੱਕ ਅਧਰੰਗੀ ਨੂੰ ਬਿਛੌਨੇ ਉੱਤੇ ਪਾ ਕੇ ਉੱਥੇ ਲਿਆਏ। ਇਹ ਲੋਕ ਰੋਗੀ ਨੂੰ ਯਿਸ਼ੂ ਦੇ ਸਾਹਮਣੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਵੇਖੋ, ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ ਮੰਜੇ ਉੱਤੇ ਲਿਆਏ ਅਤੇ ਚਾਹਿਆ ਜੋ ਉਹ ਨੂੰ ਅੰਦਰ ਲੈ ਜਾਕੇ ਉਹ ਦੇ ਅੱਗੇ ਰੱਖਣ
Punjabi ERV
ਉਥੇ ਇੱਕ ਮਨੁੱਖ ਸੀ ਜਿਸਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸਨੂੰ ਮੰਜੀ ਤੇ ਚੁੱਕ ਕੇ ਲਿਆਏ। ਉਹ ਆਦਮੀ ਚਾਹੁੰਦੇ ਸਨ ਕਿ ਉਹ ਇਸ ਅਧਰੰਗੀ ਨੂੰ ਅੰਦਰ ਲੈਜਾਕੇ ਯਿਸੂ ਦੇ ਸਾਮ੍ਹਣੇ ਰੱਖਣ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਸਮੇਂ ਕਈ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਲਿਆਏ ਅਤੇ ਚਾਹਿਆ ਜੋ ਉਸ ਨੂੰ ਅੰਦਰ ਲੈ ਜਾ ਕੇ ਯਿਸੂ ਦੇ ਅੱਗੇ ਰੱਖਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ویکھو کئی بندے مَنجی اُتّے چُک کے اِک بندے نُوں جیہڑا جھولے دا ماریا ہویا سی لئی آوندے سن تے حیلہ کر دے سن پئی اوہنوں اندر لیاوے تے اوہدے اگّے رکھیے۔
Punjabi Standard Bible (Punjabi Standard Bible) 2023
ਤਦ ਵੇਖੋ, ਕੁਝ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਚੁੱਕ ਕੇ ਲਿਆਏ ਅਤੇ ਉਸ ਨੂੰ ਅੰਦਰ ਲਿਜਾ ਕੇ ਯਿਸੂ ਦੇ ਅੱਗੇ ਰੱਖਣਾ ਚਾਹਿਆ,