Luke 5:3 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਿਸੂ ਇੱਕ ਬੇੜੀ ਵਿੱਚ ਚੜ੍ਹ੍ਹ ਗਿਆ ਜੋ ਕਿ ਸ਼ਮਊਨ ਦੀ ਸੀ ਅਤੇ ਉਸ ਨੇ ਬੇੜੀ ਨੂੰ ਕੰਢੇ ਤੋਂ ਥੋੜੀ ਦੂਰ ਲੈ ਜਾਣ ਲਈ ਆਖਿਆ, ਤਾਂ ਉਹ ਬੇੜੀ ਵਿੱਚ ਬੈਠਕੇ ਕੰਢੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਇੱਕ ਕਿਸ਼ਤੀ ਵਿੱਚ ਬੈਠ ਗਏ ਜੋ ਸ਼ਮਊਨ ਦੀ ਸੀ । ਉਹਨਾਂ ਨੇ ਸ਼ਮਊਨ ਨੂੰ ਕਿਹਾ, “ਕਿਸ਼ਤੀ ਨੂੰ ਕੰਢੇ ਤੋਂ ਹਟਾ ਕੇ ਪਾਣੀ ਵਿੱਚ ਲੈ ਚੱਲੋ ।” ਫਿਰ ਯਿਸੂ ਨੇ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਿਸ਼ੂ ਇੱਕ ਕਿਸ਼ਤੀ ਤੇ ਬੈਠ ਗਏ ਜੋ ਸ਼ਿਮਓਨ ਦੀ ਸੀ। ਉਹਨਾਂ ਨੇ ਸ਼ਿਮਓਨ ਨੂੰ ਕਿਹਾ ਕਿਸ਼ਤੀ ਨੂੰ ਕੰਢੇ ਤੋਂ ਥੋੜ੍ਹੀ ਦੂਰ ਲੈ ਚਲ, ਅਤੇ ਉਹ ਕਿਸ਼ਤੀ ਤੇ ਬੈਠ ਗਏ ਫਿਰ ਉਹਨਾਂ ਨੇ ਕਿਸ਼ਤੀ ਵਿੱਚੋਂ ਲੋਕਾਂ ਨੂੰ ਸਿਖੋਣਾ ਸ਼ੁਰੂ ਕਰ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਨੇ ਉਨ੍ਹਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸ਼ਮਊਨ ਦੀ ਸੀ ਚੜ੍ਹ ਕੇ ਉਸ ਤੋਂ ਚਾਹਿਆ ਜੋ ਕੰਢਿਓਂ ਰਤੀਕੁ ਹਟਾ ਲੈ ਤਾਂ ਉਹ ਬੈਠ ਕੇ ਉੱਤੋਂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ
Punjabi ERV
ਯਿਸੂ ਇੱਕ ਬੇਡ਼ੀ ਵਿੱਚ ਚਢ਼ ਗਿਆ ਜੋ ਕਿ ਸ਼ਮਊਨ ਦੀ ਸੀ ਅਤੇ ਉਸਨੇ ਬੇਡ਼ੀ ਨੂੰ ਕੰਢੇ ਤੋਂ ਥੋਡ਼ੀ ਦੂਰ ਲੈ ਜਾਣ ਲਈ ਆਖਿਆ, ਤਾਂ ਉਹ ਬੇਡ਼ੀ ਵਿੱਚ ਬੈਠਕੇ ਕੰਢੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਉਨ੍ਹਾਂ ਬੇੜੀਆਂ ਵਿੱਚੋਂ ਇੱਕ ਉੱਤੇ ਜੋ ਸ਼ਮਊਨ ਦੀ ਸੀ ਚੜ੍ਹ ਕੇ ਬੇਨਤੀ ਕੀਤੀ ਜੋ ਕੰਡੇ ਤੋਂ ਥੋੜ੍ਹਾ ਜਿਹਾ ਹਟਾ ਲੈ ਤਦ ਉਹ ਬੇੜੀ ਉੱਤੇ ਬੈਠ ਕੇ ਲੋਕਾਂ ਨੂੰ ਬਚਨ ਸੁਣਾਉਣ ਲੱਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس اوہناں بیڑیاں وِچوں اِک اُتّے جیہڑی شمعُون دی سی چڑھ کے اوہنوں آکھیا پئی کنڈھیوں ذرا ہٹا لے۔ تے بَیہہ کے بیڑی اُتّوں لوکاں نُوں تعلِیم دین لگّا۔
Punjabi Standard Bible (Punjabi Standard Bible) 2023
ਉਸ ਨੇ ਉਨ੍ਹਾਂ ਕਿਸ਼ਤੀਆਂ ਵਿੱਚੋਂ ਇੱਕ 'ਤੇ ਜੋ ਸ਼ਮਊਨ ਦੀ ਸੀ, ਚੜ੍ਹ ਕੇ ਉਸ ਨੂੰ ਕਿਹਾ ਕਿ ਉਹ ਕਿਸ਼ਤੀ ਨੂੰ ਕਿਨਾਰੇ ਤੋਂ ਥੋੜ੍ਹਾ ਹਟਾ ਲਵੇ। ਤਦ ਉਹ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।