Luke 7:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਯੂਹੰਨਾ ਦੇ ਚੇਲੇ ਚੱਲੇ ਗਏ ਤਾਂ ਯਿਸੂ ਨੇ ਲੋਕਾਂ ਨੂੰ ਯੂਹੰਨਾ ਬਾਰੇ ਆਖਣਾ ਸ਼ੁਰੂ ਕੀਤਾ “ਤੁਸੀਂ ਕੀ ਵੇਖਣ ਲਈ ਉਜਾੜ ਵਿੱਚ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਦੇ ਬੁੱਲੇ ਨਾਲ ਹਿਲਦਾ ਹੈ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਯੂਹੰਨਾ ਦੇ ਭੇਜੇ ਹੋਏ ਸੰਦੇਸ਼ਵਾਹਕ ਵਾਪਸ ਚਲੇ ਗਏ ਤਾਂ ਯਿਸੂ ਨੇ ਲੋਕਾਂ ਤੋਂ ਯੂਹੰਨਾ ਦੇ ਬਾਰੇ ਪੁੱਛਿਆ, “ਤੁਸੀਂ ਸੁੰਨਸਾਨ ਥਾਂ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਹਵਾ ਨਾਲ ਹਿੱਲਣ ਵਾਲੇ ਕਾਨੇ ਨੂੰ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯੋਹਨ ਦੇ ਚੇਲਿਆਂ ਦੇ ਚਲੇ ਜਾਣ ਤੋਂ ਬਾਅਦ, ਯਿਸ਼ੂ ਯੋਹਨ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ?
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਯੂਹੰਨਾ ਦੇ ਭੇਜੇ ਹੋਏ ਚੱਲੇ ਗਏ ਤਾਂ ਉਹ ਯੂਹੰਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਨਿੱਕਲੇ ਸਾਓ? ਭਲਾ, ਇੱਕ ਕਾਨੇ ਨੂੰ ਜਿਹੜਾ ਵਾਉ ਨਾਲ ਹਿਲਦਾ ਹੈ?
Punjabi ERV
ਜਦੋਂ ਯੂਹੰਨਾ ਦੇ ਚੇਲੇ ਚਲੇ ਗਏ ਤਾਂ ਯਿਸੂ ਨੇ ਲੋਕਾਂ ਨੂੰ ਯੂਹੰਨਾ ਬਾਰੇ ਆਖਣਾ ਸ਼ੁਰੂ ਕੀਤਾ “ਤੁਸੀਂ ਕੀ ਵੇਖਣ ਲਈ ਉਜਾਡ਼ ਵਿੱਚ ਗਏ ਸੀ? ਕੀ ਇੱਕ ਕਾਨੇ ਨੂੰ ਜਿਹਡ਼ਾ ਹਵਾ ਦੇ ਬੁਲ੍ਲੇ ਨਾਲ ਹਿਲਦਾ ਹੈ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਯੂਹੰਨਾ ਦੇ ਸੰਦੇਸ਼ਵਾਹਕ ਵਾਪਸ ਚੱਲੇ ਗਏ ਤਾਂ ਉਹ ਯੂਹੰਨਾ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਗਏ ਸੀ? ਭਲਾ, ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد یُوحنّا دے گھلّے ہوئے ٹُر گئے۔ تَد اوہ یُوحنّا دی بابت لوکاں نُوں آکھن لگّا پئی تُسی اُجاڑ وِچ کِیہ ویکھن نُوں گئے سو؟ اِک کانا جیہڑا وَا نال ہِلدا اے؟
Punjabi Standard Bible (Punjabi Standard Bible) 2023
ਯੂਹੰਨਾ ਦੇ ਚੇਲਿਆਂ ਦੇ ਜਾਣ ਤੋਂ ਬਾਅਦ ਯਿਸੂ ਭੀੜ ਨੂੰ ਯੂਹੰਨਾ ਦੇ ਵਿਖੇ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਵੇਖਣ ਨਿੱਕਲੇ ਸੀ? ਹਵਾ ਨਾਲ ਹਿਲਦੇ ਹੋਏ ਕਾਨੇ ਨੂੰ?