Luke 7:29 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
(ਜਦੋਂ ਸਾਰੇ ਲੋਕਾਂ ਸਮੇਤ ਮਸੂਲੀਆਂ ਨੇ ਵੀ ਇਹ ਸੁਣਿਆ ਤਾਂ ਉਹ ਸਹਿਮਤ ਹੋਏ ਕਿ ਪਰਮੇਸ਼ੁਰ ਦਾ ਰਸਤਾ ਧਰਮੀ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਯੂਹੰਨਾ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
(ਆਮ ਲੋਕਾਂ ਅਤੇ ਟੈਕਸ ਲੈਣ ਵਾਲਿਆਂ ਨੇ ਯੂਹੰਨਾ ਦਾ ਉਪਦੇਸ਼ ਸੁਣਿਆ ਅਤੇ ਉਸ ਤੋਂ ਬਪਤਿਸਮਾ ਲਿਆ । ਇਸ ਤਰ੍ਹਾਂ ਉਹਨਾਂ ਨੇ ਪਰਮੇਸ਼ਰ ਦੇ ਉਦੇਸ਼ ਨੂੰ ਮੰਨਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਉਹਨਾਂ ਲੋਕਾਂ ਨੇ, ਇੱਥੋ ਤੱਕ ਕਿ ਚੁੰਗੀ ਲੈਣ ਵਾਲਿਆਂ ਨੇ ਵੀ ਯਿਸ਼ੂ ਦੇ ਬਚਨਾਂ ਨੂੰ ਸੁਣਿਆ, ਤਾਂ ਉਹਨਾਂ ਨੇ ਸਵੀਕਾਰ ਕੀਤਾ ਕਿ ਪਰਮੇਸ਼ਵਰ ਦਾ ਰਾਹ ਸਹੀ ਹੈ, ਕਿਉਂਕਿ ਉਹਨਾਂ ਨੇ ਯੋਹਨ ਦੁਆਰਾ ਬਪਤਿਸਮਾ ਲਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਸਭਨਾਂ ਲੋਕਾਂ ਨੇ ਜਾਂ ਸੁਣਿਆਂ ਅਤੇ ਮਸੂਲੀਆਂ ਨੇ ਬੀ ਯੂਹੰਨਾ ਦਾ ਬਪਤਿਸਮਾਂ ਲੈ ਕੇ ਪਰਮੇਸ਼ੁਰ ਨੂੰ ਸੱਚਾ ਮੰਨਿਆ
Punjabi ERV
ਜਦੋਂ ਸਾਰੇ ਲੋਕਾਂ ਸਮੇਤ ਮਸੂਲੀਆਂ ਨੇ ਵੀ ਇਹ ਸੁਣਿਆ ਤਾਂ ਉਹ ਸਹਿਮਤ ਹੋਏ ਕਿ ਪਰਮੇਸ਼ੁਰ ਦਾ ਰਸਤਾ ਧਰਮੀ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਯੂਹੰਨਾ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਮਸੂਲੀਆਂ ਅਤੇ ਸਭ ਲੋਕਾਂ ਨੇ ਇਹ ਸੁਣਿਆ ਤਾਂ ਯੂਹੰਨਾ ਦਾ ਬਪਤਿਸਮਾ ਲੈ ਕੇ ਪਰਮੇਸ਼ੁਰ ਨੂੰ ਸੱਚਾ ਮੰਨਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ساریاں لوکاں تے مصُولیاں وی سُن کے خُدا نُوں سَچّا مَنّیا کیوں جو اوہناں یُوحنّا دا بپتِسمہ لیا۔
Punjabi Standard Bible (Punjabi Standard Bible) 2023
(ਇਹ ਸੁਣ ਕੇ ਸਾਰੀ ਭੀੜ ਅਤੇ ਮਹਿਸੂਲੀਆਂ ਨੇ ਯੂਹੰਨਾ ਦਾ ਬਪਤਿਸਮਾ ਲਿਆ ਅਤੇ ਪਰਮੇਸ਼ਰ ਨੂੰ ਸੱਚਾ ਮੰਨਿਆ।